ਬਾਘਾਪੁਰਾਣਾ 25 ਨਵੰਬਰ (ਪ.ਪ.) :ਮੋਗਾ ਜਿਲ੍ਹਾ ਦੇ ਬਾਘਾਪੁਰਾਣਾ ਵਿਧਾਨ ਸਭਾ ਹਲਕਾ ਦੇ ਸ਼ਹਿਰ ਬਾਘਾਪੁਰਾਣਾ ਦੀ ਦਾਣਾ ਮੰਡੀ ਵਿੱਚ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਅੱਜ ਵੱਡੀ ਰੈਲੀ ਕਰਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸਨ। ਅੱਜ ਫੇਰ ਆਪਣੇ ਭਾਸ਼ਣ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ STF ਦੀ ਰਿਪੋਰਟ ਨਾ ਖੁਲ੍ਹੀ ਤਾਂ ਉਹ ਮਰਨ ਵਰਤ ਉੱਤੇ ਬੈਠ ਜਾਵੇਗਾ। ਸਿੱਧੂ ਨੇ ਬੇਅਦਬੀ ਦੇ ਮੁੱਦੇ ਤੇ ਫਿਰ ਚੰਨੀ ਸਰਕਾਰ ਘੇਰੀ ਹੈ। ਆਪਣੀ ਹੀ ਸਰਕਾਰ ਨੂੰ ਦਿੱਤੀ ਚਿਤਾਵਨੀ ਦਿੰਦਿਆਂ ਕਿਹਾ- ਜੇ ਬੇਅਦਬੀ ਦੀ ਰਿਪੋਰਟ ਨਾ ਖੋਲ੍ਹੀ ਤਾਂ ਦੇਹ ਦਾਅ ‘ਤੇ ਲਾ ਦਿਆਂਗਾ ।
ਸਿੱਧੂ ਨੇ ਕਿਹਾ ਕਿ ਪੰਜਾਬ ‘ਤੇ 7 ਲੱਖ ਕਰੋੜ ਦਾ ਕਰਜ਼ਾ ਹੈ, ਕਿਉਂ ਨਹੀਂ ਇਹ ਕਰਜ਼ਾ ਮੁੜਦਾ। ਚਾਰੇ ਪਾਸੇ ਖੁਦਕੁਸ਼ੀਆਂ ਹੋ ਰਹੀਆਂ ਹਨ। ਸਿਰਫ਼ ਕਰਜ਼ਾ ਮੋੜਨ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਕੋਈ ਨਹੀਂ ਕਹਿੰਦਾ, ਮੁੜ ਕਰਜ਼ਈ ਨਹੀਂ ਹੋਣ ਦਿਆਂਗੇ। ਸਿੱਧੂ ਨੇ ਕਿਹਾ ਕਿ ਸ਼ਰਾਬ ਨਾਲ ਸਰਕਾਰ ਨੂੰ ਮੁਨਾਫ਼ਾ ਹੋ ਸਕਦਾ ਹੈ।
ਕਾਂਗਰਸ ਪ੍ਧਾਨ ਨੇ ਕਿਹਾ ਕਿ ਬੇਅਦਬੀਆਂ ਦਾ ਇਨਸਾਫ਼ ਜ਼ਰੂਰ ਦੁਆਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਮੇਰਾ ਪ੍ਰਸਤਾਅ ਮੰਨਦੇ, ਕੇਬਲ ਤੋਂ 5 ਹਜ਼ਾਰ ਕਰੋੜ ਦਾ ਫ਼ਾਇਦਾ ਹੁੰਦਾ। ਸਿੱਧੂ ਨੇ ਦਲਿਤਾਂ ਨੂੰ ਵੰਡੇ ਪਲਾਟਾਂ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੱਸੋ ਕਿੰਨੇ ਦਲਿਤਾ ਨੂੰ ਪੰਜ ਮਰਲੇ ਪਲਾਟ ਮਿਲੇ ਹਨ।