ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਲੀਡਰਾ ਵੱਲੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪਰਾਣੇ ਪੋਲ ਖੋਲਣੇ ਸ਼ੁਰੂ ਕਰ ਦਿੱਤਾ ਹਨ । ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਜਦੋਂ ਉਹ ਉਪ ਮੁੱਖ ਮੰਤਰੀ ਸਨ ਤਾਂ ਚਰਨਜੀਤ ਸਿੰਘ ਚੰਨੀ ਆਪਣੇ ਭਰਾ ਮਨਮੋਹਨ ਸਿੰਘ ਨੂੰ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਾਲੇ ਕੇਸ ਵਿਚੋਂ ਬਚਾਉਣ ਲਈ ਉਨ੍ਹਾਂ ਕੋਲ ਆਉਦੇ ਸਨ ਤੇ ਮੇਰੇ ਪੈਰ ਫੜਦੇ ਹੁੰਦੇ ਸਨ ਤੇ ਉਸ ਦੇ ਭਰਾ ਨੂੰ ਬਖਸ਼ਿਆ ਜਾਵੇ। ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੰਦਿਆਂ ਰੰਧਾਵਾਂ ਨੇ ਦਾਅਵਾ ਕਰਦਿਆਂ ਆਖਿਆ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਹੁੰਦੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿੰਗਾਨੀ ਕਮਿਸ਼ਨ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਦੇ ਪੈਰ ਫੜੇ ਸੀ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਲਲਕਾਰਦਿਆਂ ਕਿਹਾ ਕਿ ਹੁਣ ਇਸ ਗੱਲ ਦਾ ਜਵਾਬ ਦੇਵੋ।
ਦਰਅਸਲ ਰੰਧਾਵਾ ਨੇ ਇਹ ਹਮਲਾ ਸੁਖਬੀਰ ਬਾਦਲ ਦੇ ਉਸ ਦਾਅਵੇ ਮਗਰੋਂ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜਦੋਂ ਉਹ ਡਿਪਟੀ ਸੀਐਮ ਸੀ ਤਾਂ ਚਰਨਜੀਤ ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਉਨ੍ਹਾਂ ਦੇ ਪੈਰ ਫੜਦੇ ਸੀ। ਰੰਧਵਾ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੀਐਮ ਚੰਨੀ ਨੇ ਸੁਖਬੀਰ ਬਾਦਲ ਦੇ ਪੈੜ ਫੜੇ ਸੀ ਜਾਂ ਨਹੀਂ ਇਸ ਦਾ ਜਵਾਬ ਮੈਂ ਦਿੰਦਾ ਹਾਂ। ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿੰਗਾਨੀ ਕਮਿਸ਼ਨ ਮਾਮਲੇ ਵਿੱਚ ਗਿਆਨੀ ਜੈਲ ਸਿੰਘ ਦੇ ਪੈਰ ਫੜੇ ਸੀ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਅਕਾਲੀ ਦਲ ਨਾਲ ਮਿਲੇ ਹੋਏ ਸੀ। ਉਹ ਅਕਾਲੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮਿਲਦੇ ਸੀ। ਉਹ ਆਪਣੇ ਭਰਾ ਨੂੰ ਵਿਜੀਲੈਂਸ ਮਾਮਲੇ ਵਿੱਚ ਬਚਾਉਣਾ ਚਾਹੁੰਦੇ ਸਨ।
PUNJAB




INDIA








WORLD










