ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ । ਅੱਜ ਲੁਧਿਆਣਾ ਵਿੱਚ ਸੁਖਬੀਰ ਸਿੰਘ ਬਾਦਲ ਸਨਅਤਕਾਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ । ਜਿਸ ਦੌਰਾਨ ਬਾਦਲ ਨੇ ਆਖਿਆ ਅਸੀਂ ਆਪਣੇ ਮੈਨੀਫੈਸਟੋ ਵਿੱਚ ਸਨਅਤਕਾਰਾਂ ਦੀਆਂ ਮੰਗਾਂ ਸ਼ਾਮਿਲ ਕਰਾਂਗੇ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਸ਼ੁਰੂਆਤੀ ਗੱਲਬਾਤ ਦੌਰਾਨ ਸਨਅਤਕਾਰਾਂ ਬਾਰੇ ਕੀਤੀ ਤੇ ਆਖਿਆ ਸਰਕਾਰ ਆਉਣ ਤੇ ਇਨ੍ਹਾਂ ਦੇ ਹਿੱਤ ਵਿੱਚ ਕੰਮ ਕੀਤੇ ਜਾਣਗੇ। ਜਦੋਂ ਪੱਤਰਕਾਰਾਂ ਵੱਲੋਂ ਸੁਖਬੀਰ ਬਾਦਲ ਨੂੰ ਪੁਛਿਆ ਕੇ ਤੁਹਾਡੇ ਕਰੀਬੀਆਂ ਤੇ ਪਿਛਲੇ ਦਿਨਾਂ ਤੋਂ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਸੁਖਬੀਰ ਨੇ ਜਵਾਬ ਦੇਣ ਦੀ ਬਜਾਏ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਜਾਣਾ ਹੀ ਮੁਨਾਸਿਫ ਸਮਝਿਆ। ਪ੍ਰੈਸ ਕਾਨਫਰੰਸ ਛੱਡਣ ਦੌਰਾਨ ਕੇਜਰੀਵਾਲ ਤੇ ਸੁਖਬੀਰ ਬਾਦਲ ਨੇ ਨਿਸ਼ਾਨਾ ਸਾਧ ਦਿਆ ਆਖਿਆ ਕੀ ਕੇਜਰੀਵਾਲ ਜਿਨ੍ਹਾਂ ਕੋਈ ਝੂਠ ਨਹੀਂ ਬੋਲ ਸਕਦਾ। ਉਨ੍ਹਾਂ ਨੇ ਕਿਹਾ ਸੀ ਕਿ ਉਹ ਚੋਣਾਂ ਨਹੀਂ ਲੜਨਗੇ ਪਰ ਲੜੇ। ਫਿਰ ਕੋਠੀ, ਵੀਆਈਪੀ ਕਲਚਰ ਨਹੀਂ ਲੈਣਗੇ ਤੇ ਹੁਣ ਉਹ ਵੀ ਲੈ ਗਏ।
PUNJAB




INDIA








WORLD










