ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਨਾਨਕ ਉਰਫ ਸਾਗਰ ਉਮਰ 22 ਸਾਲ ਆਪਣੀ ਸਕੂਟਰੀ ਨੰਬਰੀ ਪੀ ਬੀ 29 ਕਿਊ 5393 ਪਰ ਸਵਾਰ ਹੋ ਕੇ ਘਰ ਵਾਪਿਸ ਆ ਰਿਹਾ ਸੀ ਤਾਂ 2 ਨਾਮਾਲੂਮ ਮੋਟਰ ਸਾਇਕਲ ਸਵਾਰ ਨੇ ਆਪਣਾ ਮੋਟਰ ਸਾਇਕਲ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸਦੇ ਲੜਕੇ ਨਾਨਕ ਦੀ ਸਕੂਟਰੀ ਵਿੱਚ ਮਾਰਿਆ ਜਿਸ ਨਾਲ ਉਸਦੇ ਲੜਕਾ ਦੀ ਮੌਕਾ ਪਰ ਹੀ ਮੌਤ ਹੋ ਗਈ ਅਤੇ ਸਕੂਟਰੀ ਟੁੱਟ ਭੱਜ ਗਈ। ਸ:ਥ:ਗੁਰਚਰਨ ਸਿੰਘ ਨੇ ਨਾਮਾਲੂਮ ਆਦਮੀ ਤੇ 279/28-11-2021 ਅ/ਧ 304ਏ/279/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਮੁਖਬਰ ਖਾਸ ਨੇ ਇਤਹਾਲ ਦਿੱਤੀ ਕਿ ਉਕਤਨਾ ਦੋਸ਼ੀਆਂ ਮੋਟਰ ਸਾਇਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ ਜੋ ਅੱਜ ਵੀ ਚੋਰੀ ਦੇ ਮੋਟਰ ਸਾਇਕਲ ਪਰ ਸਵਾਰ ਹੋ ਕੇ ਫਤਿਹਗੜ੍ਹ ਪੰਜਤੂਰ ਨੂੰ ਆ ਰਹੇ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ ਨਾਕਾਬੰਦੀ ਕਰਕੇ ਦੋਸ਼ੀ ਨੰਨੂ ਨੂੰ ਗ੍ਰਿਫਤਾਰ ਕਰਕੇ ਇੱਕ ਸਪਲੈਡਰ ਮੋਟਰ ਸਾਇਕਲ ਬ੍ਰਾਂਮਦ ਕੀਤਾ ਗਿਆ ਅਤੇ ਪੁਛਗਿੱਛ ਤੇ 2 ਹੋਰ ਸਪਲੈਡਰ ਮੋਟਰਸਾਇਕਲ ਚੋਰੀ ਦੇ ਬ੍ਰਾਂਮਦ ਕਰ ਲਏ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਅਜੀਤ ਸਿੰਘ ਨੇ 1.ਨੰਨੂ ਪੁੱਤਰ ਰੁਬੀ ਵਾਸੀ ਫਤਿਹਗੜ੍ਹ ਪੰਜਤੂਰ 2.ਪੱਪੀ ਪੁੱਤਰ ਅਜੀਤ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ 3.ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਿੱਪਲ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਤੇ 80/28-11-2021 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਲਾਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਵਿਆਹ ਵੇਖ ਕੇ ਘਰ ਵਾਪਿਸ ਆ ਰਹੇ ਸਨ ਤਾਂ ਰਸਤੇ ਵਿੱਚ ਗੱਡੀ ਕਰਾਸ ਕਰਨ ਨੂੰ ਲੈ ਕੇ ਆਪਸ ਵਿੱਚ ਤੂੰ ਤੂੰ ਮੈ ਮੈ ਹੋ ਗਈ ਤਾਂ ਪਿੰਡ ਆ ਕੇ ਦੋਸ਼ੀ ਬੂਟਾ ਸਿੰਘ ਨੇ ਆਪਣੇ ਰਿਵਾਲਵਰ ਨਾਲ ਫਾਇਰ ਕੀਤੇ ਅਤੇ ਸਾਥੀਆਂ ਨਾਲ ਮਿਲ ਕੇ ਮੁਦਈ ਜਗਮੇਲ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਜੀਤ ਸਿੰਘ ਨੇ 1.ਬੂਟਾ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਦੱਲੂਵਾਲਾ 2.ਗੁਰਪ੍ਰੀਤ ਸਿੰਘ ਪੁੱਤਰ ਰੇਸ਼ਮਪਾਲ ਸਿੰਘ ਵਾਸੀ ਦੱਲੂਵਾਲਾ ਅਤੇ 2 ਨਾਮਾਲੂਮ ਆਦਮੀ ਤੇ 119/28-11-2021 ਅ/ਧ 336/506/34 ਭ:ਦ 27/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਦਿੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗੱਡੀ ਟਾਟਾ ਐਕਸਾ ਨੰਬਰੀ ਪੀ ਬੀ 29 ਜੈੱਡ 5009 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 260 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਗੁਰਤੇਜ ਸਿੰਘ ਨੇ 1.ਸਿਮਰਨ ਕੌਰ ਇੰਦੂ ਪਤਨੀ ਸੱਤਪਾਲ ਸਿੰਘ ਵਾਸੀ ਟੀਚਰ ਕਲੋਨੀ ਜੀਰਾ ਰੋਡ ਮੋਗਾ ਹਾਲ ਬੈਕ ਸਾਇਡ ਕੈਬਰਜ ਸਕੂਲ ਮੋਗਾ 2.ਜਸਪ੍ਰੀਤ ਸਿੰਘ ਜੀਤੂ ਪੁੱਤਰ ਜੋਰਾ ਸਿੰਘ ਵਾਸੀ ਪਿੰਡ ਹਰੀਏਵਾਲਾ ਹਾਲ ਟੀਚਰ ਕਲੋਨੀ ਮੋਗਾ ਤੇ 133/28-11-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 8 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਬੂਟਾ ਸਿੰਘ ਨੇ ਪ੍ਰੇਮ ਚੰਦ ਕਾਲਾ ਪੁੱਤਰ ਰਾਜ ਵਾਸੀ ਮਹਾਲਾ ਕਲਾਂ ਤੇ 232/28-11-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਰੋਇਲ ਟਾਇਗਰ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਜਗਮੋਹਨ ਸਿੰਘ ਨੇ ਬਿਕਰਮਜੀਤ ਸਿੰਘ ਉਰਫ ਗੋਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਨੇੜੇ ਦੀਪਕ ਹਸਪਤਾਲ ਮੋਗਾ ਤੇ 205/28-11-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 11 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਗੁਰਦੀਪ ਸਿੰਘ ਨੇ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਗੁਰਨੰਦ ਸਿੰਘ ਵਾਸੀ ਖੋਸਾ ਪਾਡੋਂ ਤੇ 206/28-11-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









