ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀ ਅਸ਼ੋਕ ਕੁਮਾਰ ਮੁਦਈ ਨੂੰ ਸਕੂਟਰੀ ਪਰ ਬਿਠਾ ਕੇ ਆਪਣੇ ਨਾਲ ਲੈ ਗਿਆ ਅਤੇ ਗਲੀ ਨੰ 21 ਵਿੱਚ ਜਾ ਕੇ, ਮੁਦਈ ਨਾਲ ਝਗੜਾ ਕਰਨ ਲੱਗ ਗਿਆ।ਜਿਥੇ ਦੋਵੇ ਹੱਥੋਪਾਈ ਹੋ ਗਏ ਅਤੇ ਦੋਸ਼ੀ ਨੇ ਮੁਦਈ ਦੇ ਇੱਟਾਂ ਵੱਟੇ ਮਾਰੇ। ਜਿਸਤੋਂ ਬਾਅਦ ਮੁਦਈ ਆਪਣੇ ਘਰ ਵਾਪਿਸ ਆ ਗਿਆ ਤਾਂ ਦੋਸ਼ੀਆਨ ਮੁਦਈ ਦੇ ਘਰ ਅੱਗੇ ਆ ਗਏ ਅਤੇ ਦੋਸ਼ੀ ਅਸ਼ੋਕ ਕੁਮਾਰ ਨੇ ਆਪਣੇ ਲਾਈਸੰਸੀ ਪਿਸਤੋਲ਼ ਨਾਲ ਇਕ ਫਾਇਰ ਕੀਤਾ ਅਤੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਜਿਸਤੋਂ ਬਾਅਦ ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਪੈਸਿਆਂ ਦੇ ਲੈਣ-ਦੇਣ ਸਬੰਧੀ ਝਗੜਾ। ਸ:ਥ: ਜਸਵੰਤ ਸਿੰਘ ਨੇ 1.ਅਸ਼ੋਕ ਕੁਮਾਰ ਉਰਫ ਅਸ਼ੋਕੀ ਪੁੱਤਰ ਸੁਖਦੇਵ ਰਾਜ ਵਾਸੀ ਬੇਦੀ ਨਗਰ, ਮੋਗਾ 2.ਪਵਨ ਕੁਮਾਰ ਉਰਫ ਟੀਨੂੰ ਪੁੱਤਰ ਸੁਖਦੇਵ ਰਾਜ ਵਾਸੀ ਬੇਦੀ ਨਗਰ ਮੋਗਾ 3.ਰਿੰਕੂ ਪੁੱਤਰ ਨਾਮਲੂਮ ਵਾਸੀ ਨਾਮਲੂਮ4.ਇਕ ਨਾਮਲੂਮ ਵਿਅਕਤੀ ਤੇ 203/26-11-2021 ਅ/ਧ 323,336,506,148,149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਚਰਨ ਸਿੰਘ ਨੇ ਜਮਨਾ ਕੌਰ ਪਤਨੀ ਸਵ: ਹਰਭਜਨ ਸਿੰਘ ਵਾਸੀ ਠੂਠਗੜ੍ਹ ਜਿਲ੍ਹਾ ਮੋਗਾ ਤੇ 236/26-11-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









