ਪੰਜਾਬ ਵਿੱਚ ਕਾਂਗਰਸ ਨੂੰ ਝਟਕਾ ਲੱਗਣ ਲੱਗਾ ਹੈ । ਅੱਜ ਪਟਿਆਲਾ ਤੋਂ ਸੰਸਦ ਮਹਾਰਾਣੀ ਪ੍ਰਨੀਤ ਕੌਰ ਨੇ ਟਵੀਟ ਕਰਕੇ ਸਾਫ ਕਰ ਦਿੱਤਾ ਹੈ । ਉਨ੍ਹਾਂ ਟਵੀਟ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਕਾਂਗਰਸ ਛੱਡ ਕੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨਾਲ ਜਾਣਗੇ ।ਇਹ ਟਵੀਟ ਕਾਂਗਰਸ ਵੱਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਆਇਆ ਹੈ ਤੇ ਆਪਣੇ ਟਵੀਟਰ ਹੈਂਡਲ ਦੀ ਪ੍ਰੋਫਾਈਲ ਫੋਟੋ ਵੀ ਬਦਲ ਦਿੱਤੀ ਹੈ । ਨਵੀਂ ਫੋਟੋ ਕੈਪਟਨ ਫਾਰ 2022 ਲਾ ਦਿੱਤੀ ਹੈ । ਜਿਸ ਤੋਂ ਸਾਫ ਹੋ ਗਿਆ ਹੈ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਕੈਪਟਨ ਦੀ ਸਪੋਟ ਕਰਨਗੇ।
ਦਰਅਸਲ ਕੈਪਟਨ ਤੇ ਕਾਂਗਰਸ ਦੇ ਰਸਤੇ ਵੱਖੋ-ਵੱਖ ਹੋਣ ਤੋਂ ਬਾਅਦ, ਸਵਾਲ ਉੱਠ ਰਿਹਾ ਸੀ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਕਿੱਧਰ ਜਾਣਗੇ। ਉਹ ਅਜੇ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਵੀ ਵਿਚਰ ਰਹੇ ਹਨ। ਹੁਣ ਪ੍ਰਨੀਤ ਕੌਰ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਸਾਹਮਣੇ ਆ ਗਏ ਹਨ।
ਹਲਾਂਕਿ ਬੀਤੇ ਦਿਨੀਂ ਪ੍ਰਨੀਤ ਕੌਰ ਇਹ ਤਾਂ ਇਸ਼ਾਰਾ ਕਰ ਗਏ ਸੀ ਕਿ ਉਹ ਆਪਣੇ ਪਰਿਵਾਰ ਦੇ ਨਾਲ ਹੀ ਰਹਿਣਗੇ। ਸੋਮਵਾਰ ਦੀ ਚੜ੍ਹਦੀ ਸਵੇਰ ਪ੍ਰਨੀਤ ਕੌਰ ਨੇ ਇਨ੍ਹਾਂ ਤਸੀਵਰਾਂ ਜ਼ਰੀਏ ਜਾਹਿਰ ਵੀ ਕਰ ਦਿੱਤਾ। ਯਾਨੀ ਹੁਣ ਪ੍ਰਨੀਤ ਕੌਰ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਆ ਗਏ ਹਨ। ਪ੍ਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ਅਕਾਊਂਟ ‘ਤੇ 2022 ਵਿਧਾਨ ਸਭਾ ਚੋਣਾਂ ਲਈ ਲਗਾਈ ਹੈ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਇਕੱਠੇ ਨਜ਼ਰ ਆ ਰਹੇ ਹਨ।
ਕੈਪਟਨ ਦੇ ਕਾਂਗਰਸ ਦਾ ਹੱਥ ਛੱਡਣ ਤੋਂ ਬਾਅਦ ਪਾਰਟੀ ਨੂੰ ਸੰਕਤੇ ਮਿਲ ਚੁੱਕੇ ਸਨ ਕਿ ਹੁਣ ਪਟਿਆਲਾ ਤੋਂ ਸਾਂਸਦ ਤੇ ਕੈਪਟਨ ਦੇ ਪਤਨੀ ਪ੍ਰਨੀਤ ਕੌਰ 2022 ਲਈ ਕੈਪਟਨ ਦਾ ਸਾਥ ਦੇਣਗੇ। ਇਸੇ ਦੇ ਮੱਦੇਨਜ਼ਰ ਬੀਤੀ 24 ਨਵੰਬਰ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
PUNJAB




INDIA








WORLD










