ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਸਹੁਰੇ ਘਰ ਰਹਿੰਦਾ ਹੈ ਅਤੇ ਮੁਦਈ ਦੇ ਸੱਸ-ਸਹੁਰੇ ਦੀ ਮੌਤ ਹੋ ਚੁੱਕੀ ਹੈ ਅਤੇ ਸਾਲਾ ਸੁਖਦੇਵ ਸਿੰਘ ਪੁੱਤਰ ਅਮਰੀਕ ਸਿੰਘ ਵਿਦੇਸ਼ ਚਲਾ ਗਿਆ ਹੈ ਅਤੇ ਮਿਤੀ 18-09-2021 ਤੋਂ 28-09-2021 ਦੇ ਵਿਚਕਾਰ ਕੋਈ ਨਾਮਲੂਮ ਵਿਅਕਤੀ ਮੁਦਈ ਦੇ ਘਰ ਦੇ ਤਾਲੇ ਤੋੜ ਕੇ, ਘਰ ਵਿਚੋਂ ਉਸਦੇ ਸਾਲੇ ਦੀ ਇਕ 315 ਬੌਰ ਰਾਈਫਲ ਸਮੇਤ 05 ਰੋਂਦ ਜਿੰਦਾ, ਇਕ ਐਲ.ਈ.ਡੀ. ਇਕ ਸਲੰਡਰ ਸਮੇਤ ਗੈਸ ਚੁੱਲ੍ਹਾ ਚੋਰੀ ਕਰਕੇ ਲੈ ਗਏ। ਜਿਹਨਾ ਦੀ ਪੜਤਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੰਤ ਸਿੰਘ ਨੇ ਨਾਮਲੂਮ ਵਿਅਕਤੀ ਤੇ 207/29-11-2021 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਸ਼ੀ ਨੂੰ ਮੁ:ਨੰ:86/25-08-2020 ਅ/ਧ 307,387,506,34 ਭ:ਦ: ਅਤੇ 25-54-59 ਅਸਲਾ ਐਕਟ ਥਾਣਾ ਸਮਾਲਸਰ ਵਿੱਚ ਮਾਨਯੋਗ ਅਦਾਲਤ ਸ਼੍ਰੀ ਸੰਗਮ ਕੋਸ਼ਲ ਜੇ.ਐਮ.ਆਈ.ਸੀ ਬਾਘਾਪੁਰਾਣਾ ਜੀ ਵੱਲੋਂ ਮਿਤੀ 16-06-2021 ਨੂੰ 82/83 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਗਿਆ ਸੀ। ਜਿਸਦੇ ਖਿਲਾਫ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਕੋਮਲਪ੍ਰੀਤ ਸਿੰਘ ਨੇ ਸੁਖਦੂਲ ਸਿੰਘ ਉਰਫ ਸੁੱਖਾ ਪੱੁਤਰ ਗੁਰਨਾਇਬ ਸਿੰਘ ਵਾਸੀ ਦੁੰਨੇਕੇ ਥਾਣਾ ਸਿਟੀ ਮੋਗਾ ਜਿਲ੍ਹਾ ਮੋਗਾ ਤੇ 120/29-11-2021 ਅ/ਧ 174(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਜਗਸੀਰ ਸਿੰਘ ਨੇ ਜਸਪ੍ਰੀਤ ਸਿੰਘ ਉਰਫ ਜੱਸ ਪੁੱਤਰ ਗੁਰਮੀਤ ਸਿੰਘ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 233/29-11-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









