ਪੰਜਾਬ ਕਾਂਗਰਸ ਦੇ ਦਿੱਗਜ ਲੀਡਰ ਹਰ ਰੋਜ਼ ਟਵੀਟ ਜ਼ਰੀਏ ਇੱਕ ਦੂਜੇ ਤੇ ਸਿਆਸੀ ਵਾਰ ਕਰਦੇ ਰਹਿੰਦੇ ਹਨ । ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਈ ਗਈ ਨਵੀਂ ਟੀਮ ਦੀ ਸੂਚੀ 12 ਦਿਨਾਂ ਤੋਂ ਕਾਂਗਰਸ ਹਾਈਕਮਾਡ ਤੋਂ ਮਨਜੂਰੀ ਦੀ ਉਡੀਕ ਤੇ ਟਵੀਟ ਜ਼ਰੀਏ ਇੱਕ ਕਹਾਵਤ ਲਿਖੀ ਤੇਰਾ ਬਾਂਦਰ, ਤੇਰੀ ਸਰਕਸ, ਪਿਛਲੇ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਆਪਣੀ ਟੀਮ ਬਣਾ ਕੇ ਦਿੱਲੀ ਹਾਈਕਮਾਡ ਨੂੰ ਭੇਜ ਦਿੱਤੀ ਸੀ ਤੇ ਪਰ ਉਸ ਤੇ ਕੋਈ ਜਵਾਬ ਨਹੀਂ ਆਇਆ ਮਿਲੀ ਜਾਣਕਾਰੀ ਮੁਤਾਬਿਕ ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ “ਜ਼ਿਲ੍ਹਾ ਕਾਂਗਰਸ ਕਮੇਟੀਆਂ (ਡੀਸੀਸੀ) ਦੇ ਸਿੱਧੂ ਦੇ ਮਾਡਲ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਕ ਟਵੀਟ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ‘ਤੇਰੇ ਬਾਂਦਰ, ਤੇਰੀ ਸਰਕਸ’, ਮੈਂ ਇਸ ਕਹਾਵਤ ‘ਤੇ ਅਮਲ ਕਰਦਾ ਹਾਂ, ਮੈਂ ਨਾ ਤਾਂ ਕਿਸੇ ਨੂੰ ਕੋਈ ਸੁਝਾਅ ਦਿੱਤਾ ਹੈ ਅਤੇ ਨਾ ਹੀ ਕਿਸੇ ਦੂਸਰੇ ਦੇ ਦੂਜੇ ਦੇ ‘ਸ਼ੋਅ’ ‘ਚ ਦਖਲਅੰਦਾਜ਼ੀ ਕੀਤੀ। ਜਿਸ ਨੂੰ ਸਿੱਧੂ ਵੱਲੋਂ ਬਣਾਈ ਅਹੁਦੇਦਾਰਾਂ ਦੀ ਸੂਚੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇੰਡੀਅਨ ਐਕਸਪ੍ਰੈਸ ਨੇ ਇੱਕ ਰਿਪੋਰਟ ਵਿੱਚ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਿੱਧੂ ਨੇ ਸੂਚੀ ਤਿਆਰ ਕਰਦੇ ਸਮੇਂ ਕਈ ਵਿਧਾਇਕਾਂ ਅਤੇ ਇੱਥੋਂ ਤੱਕ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਸੀ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਦੀ ਆਪਣੀ ਟੀਮ ਹੋ ਸਕਦੀ ਹੈ ਪਰ ਆਮ ਤੌਰ ‘ਤੇ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਮਹੱਤਵਪੂਰਨ ਨੇਤਾਵਾਂ ਤੋਂ ਸਿਫਾਰਸ਼ਾਂ ਲਈਆਂ ਜਾਂਦੀਆਂ ਹਨ। ਨਾਲ ਹੀ ਡੀਸੀਸੀ ਵਿੱਚ ਦੋ ਕਾਰਜਕਾਰੀ ਪ੍ਰਧਾਨਾਂ ਦਾ ਸਿੱਧੂ ਦਾ ਮਾਡਲ ਵੀ ਅਜੇ ਤੱਕ ਪਸੰਦ ਨਹੀਂ ਆਇਆ। ਸੂਬੇ ਵਿੱਚ 29 ਜ਼ਿਲ੍ਹਾ ਕਾਂਗਰਸ ਕਮੇਟੀਆਂ ਹਨ। ਸਿੱਧੂ ਦੇ ਮਾਡਲ ‘ਤੇ ਚੱਲਦਿਆਂ ਕਾਂਗਰਸ ਨੇ ਸੂਬੇ ਭਰ ਦੇ ਜ਼ਿਲ੍ਹਿਆਂ ਦੇ 87 ਆਗੂਆਂ ਨੂੰ ਥਾਂ ਦਿੱਤੀ ਹੈ।
ਸਿੱਧੂ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਯੋਗਤਾ ਦੇ ਆਧਾਰ ‘ਤੇ ਸੂਚੀ ਤਿਆਰ ਕੀਤੀ ਹੈ। ਉਹ ਸਿਫ਼ਾਰਸ਼ਾਂ ਨਾਲ ਨਹੀਂ ਗਏ ਕਿਉਂਕਿ ਕਈ ਆਗੂ ਪਾਰਟੀ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਦੇਣਾ ਚਾਹੁੰਦੇ ਸਨ।
ਇਸ ਕਾਰਨ ਸਾਰੇ ਖੇਤਰਾਂ ਤੋਂ ਕਾਂਗਰਸ ਦੀ ਨੁਮਾਇੰਦਗੀ ਕਰਨਾ ਸੰਭਵ ਨਹੀਂ ਸੀ।
ਸੂਤਰ ਨੇ ਕਿਹਾ ਕਿ ਸੂਚੀ ਹਰੀਸ਼ ਚੌਧਰੀ ਨੂੰ ਵੀ ਭੇਜੀ ਗਈ ਸੀ, ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਸੂਚੀ ਨੂੰ ਕੁਝ ਘੰਟਿਆਂ ਵਿੱਚ ਠੀਕ ਕਰਕੇ ਜਾਰੀ ਕਰ ਦਿੱਤਾ ਜਾਵੇਗਾ। ਪਰ, 12 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸੂਚੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ।
PUNJAB




INDIA








WORLD










