ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ । ਇਸ ਲੜੀ ਤਹਿਤ ਮੋਗਾ ਦੇ ਐਸ ਐਸ ਪੀ ਸੁਰਿੰਦਰਜੀਤ ਸਿੰਘ ਮੰਡ ਵੱਲੋਂ ਨਸ਼ਾ ਸਮਗਲਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੋਇਆ ਹੈ । ਬਾਘਾਪੁਰਾਣਾ ਸੀਆਈਏ ਸਟਾਫ ਇੰਚਾਰਜ਼ ਤਰਲੋਚਨ ਸਿੰਘ ਦੀ ਟੀਮ ਨੇ ਹੋਈ ਮੁਖਬਰੀ ਤੇ ਰੇਲਵੇ ਫਾਟਕ ਡਗਰੂ ਕੋਲੋਂ ਵਿਕਾਸ ਪੁੱਤਰ ਦਰਸ਼ਨ ਵਾਸੀ ਖਿਲਚੀ ਕਦੀਮ ਜਿਲ੍ਹਾ ਫਿਰੋਜ਼ਪੁਰ ਜੋ ਕਿ ਬਤੌਰ ਪੁਲਿਸ ਵਿੱਚ ਸਿਪਾਹੀ ਦੀ ਨੌਕਰੀ ਫਿਰੋਜ਼ਪੁਰ ਵਿੱਚ ਹੀ ਕਰਦਾ ਸੀ ਉਸ ਨੂੰ ਹੈਰੋਇਨ ਅਤੇ 32 ਬੋਰ ਪਿਸਤੌਲ ਸਮੇਤ ਕਾਬੂ ਕੀਤਾ । ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ ਬਾਘਾਪੁਰਾਣਾ ਦੀ ਟੀਮ ਵੱਲੋਂ ਡਗਰੂ ਫਾਟਕਾਂ ਕੋਲ ਨਾਕਾ ਲਾ ਕੇ ਇੱਕ ਕਾਰ ਜੋ ਫਿਰੋਜ਼ਪੁਰ ਤੋਂ ਮੋਗਾ ਆ ਰਹੀ ਸੀ ਜਿਸ ਦਾ ਨੰਬਰ pb -05-am-2504 ਬਰੇਜਾ ਕਾਰ ਰੰਗ ਚਿੱਟਾ ਨੂੰ ਚੈਕ ਕੀਤਾ ਗਿਆ ਤਾਂ ਕਾਰ ਵਿੱਚੋਂ 100 ਗਰਾਮ ਹੈਰੋਇਨ ਅਤੇ 32 ਬੋਰ ਪਿਸਤੌਲ ਬਰਾਮਦ ਕੀਤਾ ਗਿਆ । ਜਿਸ ਤੋਂ ਬਾਅਦ ਪੁਲਿਸ ਵੱਲੋਂ ਐਨ ਡੀ ਪੀ ਐਸ ਤਹਿਤ ਮੁਕੱਦਮਾ ਨੰਬਰ 138 ਥਾਣਾ ਸਦਰ ਮੋਗਾ ਕੇਸ ਦਰਜ ਕਰ ਦਿੱਤਾ ਗਿਆ ਹੈ । ਪੁਲਿਸ ਮੁਤਾਬਿਕ ਵਿਕਾਸ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ 2016 ਵਿੱਚ ਭਰਤੀ ਹੋਇਆ ਸੀ ਅਤੇ ਪਿਛਲੇ ਦੋ ਸਾਲ ਤੋਂ ਥਾਣਾ ਕੁੱਲਗੜੀ ਵਿਖੇ ਤਾਇਨਾਤ ਸੀ । ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਲਈ ਪੁਲਿਸ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ
PUNJAB




INDIA








WORLD










