ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਨਿਊ ਕਿਸਾਨ ਟਾਇਰ ਦੁਕਾਨ ਜੋ ਜੀ.ਟੀ ਰੋਡ ਪਰ ਹੈ ਅੱਜ ਉਹ ਅਤੇ ਉਸਦਾ ਲੜਕਾ ਮਨਦੀਪ ਸਿੰਘ ਅਤੇ ਦੁਕਾਨ ਪਰ ਕੰਮ ਕਰਨ ਵਾਲਾ ਲੜਕਾ ਕੁਲਜੀਤ ਸਿੰਘ ਪੁੱਤਰ ਬਿੱਕਰ ਵਾਸੀ ਤਿਤਾਰੀਏ ਵਾਲਾ ਮੋਜੂਦ ਸਨ ਤਾਂ ਉਸਦੇ ਗੁਆਢ ਦੀ ਦੁਕਾਨ ਦਾ ਮਾਲਿਕ ਵਿਜੇ ਗੋਇਲ ਅਤੇ ਮਿਅੰਕ ਗੋਇਲ ਹਨ ਜੋ ਆਪਣੇ ਸਾਥਿਆ ਸਮੇਤ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਮਾਰ ਦੇ ਦੀ ਨੀਅਤ ਨਾਲ ਹਮਲਾ ਕਰ ਦਿੱਤਾ।ਜਿਸ ਕਾਰਨ ਕੁਲਜੀਤ ਸਿੰਘ ਉਮਰ 42 ਸਾਲ ਦੇ ਜਿਆਦਾ ਸੱਟਾਂ ਲੱਗਣ ਨਾਲ ਮੋਕਾ ਪਰ ਮੌਤ ਹੋ ਗਈ ਅਤੇ ਮੁਦਈ ਕੁਲਦੀਪ ਸਿੰਘ ਅਤੇ ਉਸਦਾ ਲੜਕਾ ਮਨਦੀਪ ਸਿੰਘ ਜਖਮੀ ਹੋਣ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ਼ ਕਰਵਾਇਆ। ਦੋਸ਼ੀ ਮੋਕਾ ਤੋਂ ਫਰਾਰ ਹੋ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਚੰਨਣ ਸਿੰਘ ਨੇ 1.ਵਿਜੇ ਗੋਇਲ ਪੁੱਤਰ ਨਾਮਾਲੂਮ 2.ਮਿਅੰਕ ਗੋਇਲ ਪੁੱਤਰ ਵਿਜੇ ਗੋਇਲ ਵਾਸੀਆਨ ਗਲੀ ਨੰਬਰ 9 ਨਿਊ ਟਾਊਨ ਮੋਗਾ 3.ਕਰਮ ਸਿੰਘ ਪੁੱਤਰ ਨਾਮਾਲੂਮ ਵਾਸੀ ਸਲੀਣਾ 4.ਵਿਸ਼ਾਲ ਪੁੱਤਰ ਨਾਮਾਲੂਮ ਵਾਸੀ ਨਾਮਾਲੂਮ 5.ਗੋਰੀ ਪੁੱਤਰ ਨਾਮਾਲੂਮ ਵਾਸੀ ਨਾਮਾਲੂਮ ਅਤੇ 20/25 ਨਾਮਾਲੂਮ ਆਦਮੀ ਤੇ 208/30-11-2021 ਅ/ਧ 302/323/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਜਗਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਦਾਤਾ,ਅਮਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਬਾਦਲ ਸਿੰਘ ਵਾਸੀ ਦਾਤਾ ਆਪਣੇ ਮੋਟਰ ਸਾਇਕਲ ਨੰਬਰੀ ਪੀ ਬੀ 29 ਕੇ 6061 ਪਰ ਸਨ ਅਤੇ ਉਸਦੇ ਨਾਲ ਦੇ ਮੋਟਰ ਸਾਇਕਲ ਪਲਟੀਨਾ ਪੀ ਬੀ 05 ਜੈੱਡ 8283 ਜਿਸ ਪਰ ਹਰਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਗੱਬਰ ਸਿੰਘ ਅਤੇ ਸੁਖਪ੍ਰੀਤ ਸਿੰਘ ਪੁੱਤਰ ਦੇਵ ਸਿੰਘ ਵਾਸੀਆਨ ਪਿੰਡ ਦਾਤਾ ਸਵਾਰ ਹੋ ਕੇ ਪਿੰਡ ਦਾਤਾ ਨੂੰ ਜਾ ਰਹੇ ਸਨ ਤਾਂ ਦੋਸ਼ੀ ਨੇ ਆਪਣੀ ਕਾਰ ਵਰਨਾ ਨੰਬਰੀ ਪੀ ਬੀ 29 ਐਮ 0333 ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਪਿਛੇ ਤੋਂ ਮਾਰੀ ਜਿਸ ਨਾਲ ਮੁਦਈ ਅਤੇ ਉਸਦੇ ਸਾਥੀ ਬੁਰੀ ਤਰਾਂ ਜਖਮੀ ਹੋ ਗਈ ਜਿਨਾਂ ਨੂੰ ਸਿਵਲ ਹਸਤਪਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕੇਵਲ ਸਿੰਘ ਨੇ ਗੁਰਮੇਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਕਮਾਲਕੇ ਤੇ 239/30-11-2021 ਅ/ਧ 279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੇ ਘਰ ਦੇ ਸਹਮਣੇ ਬਣੇ ਵਾੜਾ ਜਿਥੇ ਉਹ ਰੋਜਾਨਾ ਦੀ ਤਰਾਂ ਆਪਣੇ ਪਸ਼ੂ ਬਣਦਾ ਸੀ ਮਿਤੀ 29-11-2021 ਨੂੰ ਵਕਤ ਕਰੀਬ 12.00 ਵਜੇ ਰਾਤ ਨਾਮਾਲੂਮ ਆਦਮੀ ਆਏ ਅਤੇ ਉਸਦੀ ਇੱਕ ਮੱਝ, 2 ਝੋਟੀਆਂ ਅਤੇ 1 ਕੱਟੀ ਚੋਰੀ ਕਰਕੇ ਲੈ ਗਏ।ਮਲੀਤੀ ਕਰੀਬ 80,000 ਰੁਪਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਪਰਮਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 234/30-11-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









