ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਫਾਇਨਾਂਸ ਦਾ ਕੰਮ ਕਰਦਾ ਹੈ ਅਤੇ ਮਿਤੀ 01-12-2021 ਨੂੰ ਆਪਣੇ ਬੁੱਲਟ ਮੋਟਰਸਾਈਕਲ ਨੰਬਰੀ ਪੀ.ਬੀ-29-ਵਾਈ-0313 ਪਰ ਸਵਾਰ ਹੋ ਕੇ, ਘਰ ਤੋਂ ਕੈਂਪ ਰੋਡ ਮੋਗਾ ਵਿਖੇ ਜਾ ਰਿਹਾ ਸੀ ਤਾਂ ਇਕ ਮੋਟਰਸਾਈਕਲ ਪਰ ਦੋ ਵਿਅਕਤੀ ਸਵਾਰ ਹੋ ਕੇ ਆਏ ਅਤੇ ਮੋਟਰਸਾਈਕਲ ਦੇ ਪਿਛੇ ਬੈਠੇ ਵਿਅਕਤੀ ਨੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਸਿਧਾ ਫਾਇਰ ਮਾਰਿਆ ਜੋ ਮੁਦਈ ਦੇ ਨਹੀ ਲੱਗਾ। ਤਾਂ ਉਸਨੇ ਆਪਣਾ ਪਿਸਟਲ ਮੁਦਈ ਦੀ ਪੁਰਪੜੀ ਤੇ ਲਾ ਲਿਆ। ਇਨੇ ਨੂੰ ਮੁਦਈ ਦਾ ਲੜਕਾ ਪ੍ਰਾਥਮ ਆਪਣੇ ਮੋਟਰਸਾਈਕਲ ਪਰ ਆ ਗਿਆ ਅਤੇ ਉਸਨੇ ਮੋਟਰਸਾਈਕਲ ਉਕਤ ਵਿਅਕਤੀ ਦੀਆਂ ਲੱਤਾਂ ਵਿੱਚ ਮਾਰਿਆ। ਜਿਸ ਨਾਲ ਦੋਸ਼ੀ ਡਿੱਗ ਗਿਆ ਅਤੇ ਉਸਦਾ ਪਿਸਟਲ ਵੀ ਡਿੱਗ ਗਿਆ। ਜਿਸਤੇ ਦੂਜੇ ਵਿਅਕਤੀ ਨੇ ਮੋਟਰਸਾਈਕਲ ਤੋਂ ਉਤਰ ਕੇ, ਮਾਰ ਦੇਣ ਦੀ ਨੀਯਤ ਨਾਲ ਸਿੱਧਾ ਫਾਇਰ ਮਾਰਿਆ ਜੋ ਮੁਦਈ ਦੇ ਲੜਕੇ ਪ੍ਰਾਥਮ ਦੀ ਖੱਬੀ ਲੱਤ ਪਰ ਗਿੱਟੇ ਤੋਂ ਥੋੜਾ ਉਪਰ ਲੱਗਾ। ਜਿਸ ਪ੍ਰਾਥਮ ਹੇਠਾਂ ਡਿੱਗ ਗਿਆ। ਇਨੇ ਨੂੰ ਮੁਦਈ ਨੇ ਪਹਿਲਾ ਡਿੱਗ ਚੁੱਕੇ ਦੋਸ਼ੀ ਦਾ ਪਿਸਟਲ ਚੁੱਕ ਲਿਆ ਅਤੇ ਉਹ ਦੋਨੋ ਹੱਥੋਪਾਈ ਹੋ ਗਏ ਅਤੇ ਜੱਦ ਦੂਜਾ ਦੋਸ਼ੀ ਮੁਦਈ ਨੂੰ ਫਾਇਰ ਮਾਰਨ ਲੱਗਾ ਤਾਂ ਉਸਦੇ ਪਿਸਟਲ ਦਾ ਕੁੱਝ ਹਿੱਸਾ ਹੇਠਾਂ ਡਿੱਗ ਜਾਣ ਕਰਕੇ, ਪਿਸਟਲ ਨਹੀ ਚੱਲਿਆ। ਜਿਸਤੇ ਦੋਵੇ ਦੋਸ਼ੀ ਮੋਟਰਸਾਈਕਲ ਪਰ ਸਵਾਰ ਹੋ ਮੋਕਾ ਤੋ ਭੱਜਣ ਲੱਗੇ ਤਾਂ ਉਹਨਾ ਵਿੱਚ ਇਕ ਦੋਸ਼ੀ ਪੈਰ ਤਿਲਕਣ ਕਰਕੇ ਮੋਟਰਸਾਈਕਲ ਤੋਂ ਡਿੱਗ ਗਿਆ। ਜਿਸਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਪਾਸੋਂ 1000 ਨਸ਼ੀਲੀਆਂ ਗੋਲੀਆਂ (ਖੁੱਲੀਆਂ) ਅਤੇ ਇਕ ਪਿਸਟਲ ਬ੍ਰਾਂਮਦ ਹੋਇਆ। ਮੁਦਈ ਦੇ ਲੜਕੇ ਪ੍ਰਾਥਮ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਥਾਣੇਦਾਰ ਮਨਜਿੰਦਰ ਸਿੰਘ ਨੇ 1.ਮੋਨੂੰ ਡਾਗਰ ਪੁੱਤਰ ਰਾਮ ਕੁਮਾਰ ਵਾਸੀ ਰਿਵਾਲੀ, ਜਿਲ੍ਹਾ ਸੋਨੀਪਤ (ਹਰਿਆਣਾ)2.ਜੋਧਾ ਪੁੱਤਰ ਨਾਮਲੂਮ ਵਾਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ 209/01-12-2021 ਅ/ਧ 307 ਭ:ਦ:, 25-54-59 ਅਸਲਾ ਐਕਟ ਅਤੇ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









