ਚੰਡੀਗੜ 1 ਦਸੰਬਰ : ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸੌਦਾ-ਸਾਧ ਦੇ ਮੱਸਲੇ ਤੇ ਸਥਿਤੀ ਸਪੱਸ਼ਟ ਕਰਨ । ਉਨਾ ਕਿਹਾ ਕਿ ਜਥੇਦਾਰ ਨੂੰ ਇਸ ਮੱਸਲੇ ਤੇ ਜੁਅਰਤ ਭਰਿਆ ਫੈਸਲਾ ਲੈਣਾ ਪਵੇਗਾ । ਅਕਾਲ ਤਖਤ ਦੇ ਜਥੇਦਾਰ ਸਿੱਖ ਕੌਮ ਦੇ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹਨ । ਸਾਬਕਾ ਸਪੀਕਰ ਮੁਤਾਬਕ ਬਾਦਲ ਦਲ ਵੱਲੋਂ ਕਾਂਗਰਸੀਆਂ ਤੇ ਦੋਸ਼ ਲਾਏ ਗਏ ਹਨ ਕਿ ਇਸ ਦੇ ਅਹੁਦੇਦਾਰ,ਮੰਤਰੀ,ਵਿਧਾਇਕ ਨਾਮ ਚਰਚਾ ਪ੍ਰੋਗਰਾਮ ਚ ਸ਼ਮੂਲੀਅਤ ਕਰਦੇ ਹਨ । ਅਤੀਤ ਦੇ ਹਵਾਲੇ ਨਾਲ ਰਵੀਇੰਦਰ ਸਿੰਘ ਨੇ ਕਿਹਾ ਕਿ ਕਾਂਗਰਸੀਆਂ,ਬਾਦਲ ਦਲ ਨੇ ਡੇਰਾਵਾਦ ਮਜਬੂਤ ਕਰਨ ਲਈ ਕੋਈ ਕਸਰ ਨਹੀ ਬਾਕੀ ਛੱਡੀ । ਬਾਦਲਾਂ ਆਪਣੀ ਹਕੂਮਤ ਸਮੇਂ ਸੌਦਾਸਾਧ ਦੀਆਂ ਵੋਟਾਂ ਆਸਰੇ ਸਰਕਾਰਾਂ ਬਣਵਾਈਆਂ । ਸੌਦਾਸਾਧ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲਾਂ ਦੀ ਸਰਕਾਰ ਸਮੇਂ ਕੀਤੀ । ਉਸ ਨੂੰ ਪੰਥ ਚੋਂ ਛੇਕਿਆ ਗਿਆ, ਪਰ ਬਾਦਲਾਂ ਦੇ ਦਬਾਅ ਨਾਲ ਬਿਨਾ ਪੇਸ਼ੀ ਜਥੇਦਾਰਾਂ ਨੂੰ ਮੁਆਫ਼ੀ ਦੇਣ ਲਈ ਮਜਬੂਰ ਕੀਤਾ । ਉਨਾ ਆਪਣੀ ਹਕੂਮਤ ਸਮੇਂ ਜਥੇਦਾਰ ਸਰਕਾਰੀ ਕੋਠੀ ਚੰਡੀਗੜ ਸੱਦੇ ਤੇ ਸੌਦਾ-ਸਾਧ ਦੇ ਹੱਕ ਵਿੱਚ ਫੈਸਲਾ ਕਰਨ ਲਈ ਮਜਬੂਤ ਕੀਤਾ। ਪਰ ਹੁਣ ਸਥਿਤੀ ਇਹ ਬਣ ਗਈ ਹੈ ਕਿ ਕਾਂਗਰਸੀਆਂ ਦੇ ਸੌਦਾ-ਸਾਧ ਦੇ ਡੇਰੇ ਜਾਣ ਤੇ ਇਲਜਾਮ ਬਾਦਲ ਦਲ ਲਾ ਰਿਹਾ ਹੈ । ਉਨਾ ਰਾਹੁਲ ਗਾਂਧੀ ਤੇ ਮੁੱਖ ਮੰਤਰੀ ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਕਿ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਨਿਰਪੱਖ ਹੋ ਕੇ ਫੈਸਲਾ ਦੇਣ ।
PUNJAB




INDIA








WORLD










