(ਸੌਰਵ ਅਰੋੜਾ) : ਮੋਗਾ ਦੇ ਸਿਵਲ ਹਸਪਤਾਲ ਵਿੱਚ ਪਿੰਡ ਰੋਂਤਾ ਦੇ ਨਿਵਾਸੀ ਸਿਮਰਨ ਕੌਰ ਪਤਨੀ ਕਰਮਜੀਤ ਸਿੰਘ ਦੇ 8 ਮਹੀਨੇ ਦੇ ਬੇਟੇ ਨੂੰ ਕੋਈ ਅਗਵਾਹ ਕਰਕੇ ਕੇ ਲੈ ਗਿਆ ਅਤੇ ਬੱਚਾ ਚੁੱਕਣ ਵਾਲਾ ਸੀਸੀਟੀ ਵਿੱਚ ਕੈਦ ਹੋ ਗਿਆ ਹੈ ।
ਉਥੇ ਹੀ ਸਿਮਰਨ ਦੀ ਸੱਸ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਦੇ ਨਾਲ ਨਸਬੰਦੀ ਦਾ ਆਪਰੇਸ਼ਨ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਆਈ ਸੀ । ਇਸ ਦੌਰਾਨ ਉਸਦੇ ਬੇਟੇ ਕਰਮਜੀਤ ਸਿੰਘ ਦੇ ਨਾਲ ਹਸਪਤਾਲ ਵਿੱਚ ਘੁੱਮਣ ਵਾਲੇ ਇੱਕ ਵਿਅਕਤੀ ਦਾ ਮੇਲ ਮਿਲਾਪ ਹੋ ਗਿਆ ਜੋ ਆਪਣੇ ਆਪ ਨੂੰ ਪਿੰਡ ਚੜੀਕ ਦਾ ਰਹਿਣ ਵਾਲਾ ਦੱਸ ਰਿਹਾ ਸੀ ਜੋ ਕੁੱਝ ਦੇਰ ਬਾਅਦ ਉਸਦੇ ਅੱਠ ਮਹੀਨੀਆਂ ਦੇ ਪੋਤਰੇ ਨੂੰ ਲੈ ਕੇ ਫਰਾਰ ਹੋ ਗਿਆ ਨਾਲ ਹੀ ਉਂਹਨਾ ਨੇ ਦੱਸਿਆ ਕਿ ਮੈ ਦੂੱਜੇ ਬੱਚੇ ਨੂੰ ਸੰਭਾਲ ਰਹੀ ਸੀ
ਮੌਕੇ ਤੇ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਆਰੋਪੀ ਦੀ ਤਲਾਸ਼ ਕੀਤੀ ਜਾ ਰਹੀ ਹੈ ਬੱਚੇ ਦੀ ਉਮਰ 8 ਮਹੀਨੇ ਦੀ ਹੈ।