ਫਰੀਦਕੋਟ ਵਿੱਚ ਪਿਛਲੇ ਸਮੇਂ ਤੋਂ ਫਰਜੀ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਗੈਰਕਾਨੂੰਨੀ ਕਾਨੂੰਨੀ ਢੰਗ ਨਾਲ ਗੱਡੀਆਂ ਦੀਆਂ ਰਜਿਸਟ੍ਰੇਸ਼ਨ ਕਾਪੀਆਂ ਤਿਆਰ ਕਰਨ ਨੂੰ ਲੈ ਕੇ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜਿਸ ਵਿੱਚ ਉਸ ਸਮੇਂ ਦੇ ਸਾਬਕਾ ਸਹਾਇਕ Rta ਅਤੇ ਇੱਕ ਸਹਾਇਕ ਕਲਰਕ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ । ਜਿਨ੍ਹਾਂ ਵੱਲੋਂ ਉਸ ਸਮੇਂ ਸਰਕਾਰ ਨੂੰ ਲੱਖਾਂ ਰੁਪਏ ਦਾ ਟੈਕਸ ਚੋਰੀ ਕਰਕੇ ਚੂਨਾ ਲਗਾਇਆ ਗਿਆ ਸੀ। ਦੱਸ ਦੇਈਏ ਇਸ ਸਬੰਧੀ 2019 ਵਿੱਚ ਵਿਜੀਲੈਂਸ ਕੋਲ ਤਿੰਨ ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ ,ਗੁਰਨਾਮ ਸਿੰਘ ਸਹਾਇਕ ਆਰ,ਟੀ,ਏ, ਫਰੀਦਕੋਟ ਅਤੇ ਸਹਾਇਕ ਕਲਰਕ ਅੰਮ੍ਰਿਤਪਾਲ ਸਿੰਘ ਆਰ,ਟੀ,ਏ ਦਫਤਰ ਫਰੀਦਕੋਟ ਖਿਲਾਫ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜ ਕੁਮਾਰ ਡੀ.ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਨੰਬਰ 37/2019 , 81/2019 ਅਤੇ 106/2019 ਫ਼ਰੀਦਕੋਟ ਵਿਰੁੱਧ ਅਧਿਕਾਰੀ / ਕਰਮਚਾਰੀ ਦਫ਼ਤਰ , ਆਰ.ਟੀ.ਏ , ਫ਼ਰੀਦਕੋਟ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਉਕਤ ਦੋਵਾਂ ਵੱਲੋਂ ਆਪਣੀ ਫ਼ਰੀਦਕੋਟ ਵਿਖੇ ਤਾਇਨਾਤੀ ਸਮੇਂ ਮੰਦਭਾਵਨਾ ਨਾਲ ਸਰਕਾਰੀ ਰਿਕਾਰਡ ਵਿੱਚ ਜਾਅਲੀ ਇੰਦਰਾਜ ਕਰਕੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਅਤੇ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਜਾਰੀ ਕਰਨ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਗਈ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ।
ਇਨ੍ਹਾਂ ਨੇ 183 ਵਿਅਕਤੀਆਂ ਪਾਸੋਂ ਪ੍ਰਤੀ ਲਾਇਸੰਸ 25 ਤੋਂ 30 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਕੇ ਉਹਨਾਂ ਦੇ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਕੇ ਦਿੱਤੇ ਸਨ, ਜਿਨ੍ਹਾਂ ਕੋਲ ਪਹਿਲਾਂ ਕੋਈ ਵੀ ਡਰਾਈਵਿੰਗ ਲਾਇਸੰਸ ਨਹੀਂ ਸੀ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਨੰਬਰ ਪੀ.ਬੀ .04 – ਵੀ -9801 ਤੋਂ 9900 ਅਤੇ ਪੀ.ਬੀ. ( 04 – ਜੈਡ -9500 ਤੋਂ 9900 ਤੱਕ ਕੁੱਲ 57 ਵਹੀਕਲ ਜੋ ਪਹਿਲਾਂ ਹੀ ਦੂਸਰੀਆਂ ਸਟੇਟਾਂ ਵਿੱਚ ਰਜਿਸਟਰਡ ਸਨ , ਨੂੰ ਬਿਨ੍ਹਾਂ ਐਨ.ਓ.ਸੀ. ਦੇ ਮੋਟੀਆਂ ਰਿਸ਼ਵਤਾਂ ਲੈ ਕੇ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤੇ ਗਏ।
ਇਹਨਾਂ ਨੇ 183 ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਉਣ ਨਾਲ 6,36,840 / -ਰੁਪਏ ਅਤੇ 57 ਵਹੀਕਲਾਂ ਦੀ ਰਜਿਸਟ੍ਰੇਸ਼ਨ ਜਾਰੀ ਕਰਨ ਨਾਲ 10,85,000 / -ਰੁਪਏ ( ਕੁੱਲ 17,22,795 / – ) ਦਾ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਲਰਕ ਅੰਮ੍ਰਿਤ ਪਾਲ ਸਿੰਘ ਸਸਪੈਂਡ ਚੱਲ ਰਿਹਾ ਜਦਕਿ ਗੁਰਨਾਮ ਸਿੰਘ ਖਿਲਾਫ ਫਰੀਦਕੋਟ RTA ਦਫਤਰ ਵਿਚ ਡਿਊਟੀ ਦੌਰਾਨ ਸ਼ਿਕਾਇਤਾਂ ਦਰਜ ਸਨ ਜਦ ਕਿ ਹੁਣ ਇਹ ਮੋਹਾਲੀ ਤਾਇਨਾਤ ਸੀ।
PUNJAB




INDIA








WORLD










