ਗੁਰੂਸਰ ਸੁਧਾਰ • ਹਰਨੇਕ ਸਿੰਘ ਖਾਲਸਾ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਵੱਲੋਂ ਅਮਰ ਸ਼ਹੀਦ ਦਮਦਮੀ ਟਕਸਾਲ ਦੇ 14 ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਸਬੰਧੀ ਲਿਖੀ ਕਿਤਾਬ “ ਸੁਹਿਰਦ ਸੰਤ ਖਾਲਸਾ ” ਦੇ ਸੰਗਤਾਂ ਵਾਸਤੇ ਲਗਾਏ ਗਏ ਸਟਾਲ ਹਟਾਉਣ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਦੀ ਸ਼ਹਿ ਉਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਿੰਦਰ ਸਿੰਘ ਮੱਤੇਵਾਲ ਵੱਲੋਂ ਕੀਤੇ ਇਸ ਘਿਨਾਉਣੇ ਕੰਮ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਜਿੱਥੇ ਕੁੱਲ ਦੁਨੀਆਂ ਵਿੱਚ ਵੱਸਦੇ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਨ , ਓਥੇ ਹੀ ਸ੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਵੱਲੋਂ ਸੰਤਾਂ ਦੇ ਜੀਵਨ ਸਬੰਧੀ ਲੱਗੀ ਕਿਤਾਬਾਂ ਦੀ ਸਟਾਲ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬੋਰਡ ਉਤਾਰਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਖਾਲਸਾ ਦੀ ਮੰਜੀ ਸਾਹਿਬ ਤੋਂ ਕਥਾ ਬੰਦ ਕਰਵਾਉਣੀ ਬਹੁਤ ਹੀ ਸ਼ਰਮਨਾਕ ਕਾਰਾ ਹੈ । ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਐਡਵੋਕੇਟ ਧਾਮੀ ਇਸ ਗੱਲ ਤੇ ਜਰੂਰ ਗੌਰ ਕਰਨੀ ਚਾਹੀਦੀ ਹੈ , ਅਤੇ ਸਤਿਕਾਰ ਸਹਿਤ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਸਬੰਧੀ ਲੱਗੀ ਕਿਤਾਬਾਂ ਦੀ ਸਟਾਲ ਅਤੇ ਉੱਥੇ ਲੱਗੇ ਬੋਰਡ ਮੁੱਢ ਤੋਂ ਬਹਾਲ ਕੀਤੇ ਜਾਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਸ਼ਕਤੀ ਅਤੇ ਭਗਤੀ ਦਾ ਸੋਮਾ ਹੈ । ਇੱਥੇ ਸਿਆਸਤ ਅਤੇ ਆਪਣੀਆਂ ਨਿੱਜੀ ਰੰਜਿਸ਼ਾਂ ਨੂੰ ਦੂਰ ਕਰ ਕੇ ਹਰ ਇਕ ਬੁੱਧੀਜੀਵੀ , ਗੁਣੀ – ਗਿਆਨੀ ਵਿਦਵਾਨਾਂ ਦਾ ਮਾਣ – ਸਨਮਾਨ ਬਹਾਲ ਰੱਖਿਆ ਜਾਵੇ ਤਾਂ ਜੋ ਸਾਡੀ ਸਿੱਖ ਕੌਮ ਦੋਫਾੜ ਨਾ ਹੋ ਸਕੇ ।
PUNJAB




INDIA








WORLD










