ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਪਿਤਾ ਮਿਹਨਤ ਮਜਦੂਰੀ ਕਰਨ ਤੋਂ ਬਾਅਦ ਆਪਣੇ ਸਾਈਕਲ ਰਿਕਸ਼ਾ ਪਰ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਤਾਂ ਇਕ ਨਾਮਲੂਮ ਐਕਟਿਵਾ ਸਕੂਟਰੀ ਸਵਾਰ ਨੇ ਆਪਣੀ ਸਕੂਟਰੀ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਪਿਤਾ ਦੇ ਰਿਕਸ਼ੇ ਵਿੱਚ ਮਾਰੀ। ਜਿਸ ਨਾਲ ਮੁਦਈ ਦਾ ਪਿਤਾ ਸੜਕ ਪਰ ਡਿੱਗਣ ਕਰਕੇ ਜਖਮੀ ਹੋ ਗਿਆ। ਮੁਦਈ ਦੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੇ ਦੋਰਾਨੇ ਇਲਾਜ ਮੁਦਈ ਦੇ ਪਿਤਾ ਤਰਸੇਮ ਸਿੰਘ ਦੀ ਮੌਤ ਹੋ ਗਈ। ਦੋਸ਼ੀ ਮੋਕਾ ਤੋਂ ਸਕੂਟਰੀ ਸਮੇਤ ਫਰਾਰ ਹੋ ਗਿਆ।ਸ:ਥ: ਗੁਰਦੀਪ ਸਿੰਘ ਨੇ ਇਕ ਨਾਮਲੂਮ ਐਕਟਿਵਾ ਸਕੂਟਰੀ ਸਵਾਰ ਤੇ 213/07-12-2021 ਅ/ਧ 304(ਏ), 279, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਕਸ਼ਮੀਰ ਸਿੰਘ ਨੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਨਿਸ਼ਾਨ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 193/07-12-2021 ਅ/ਧ 21-61-85 ਐਨ.ਡੀ.ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।