ਪੱਛਮ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਸਪਰੀਮੋ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਜੋਰਸ਼ੋਰ ਨਾਲ ਲੜੇਗੀ । ਇਸ ਸਬੰਧੀ ਮਨਜੀਤ ਸਿੰਘ ਨੇ ਦੱਸਿਆ ਕੇ ਮਮਤਾ ਬੈਨਰਜੀ ਖੁਦ ਪੰਜਾਬ ਆ ਕੇ ਚੋਣ ਪ੍ਰਚਾਰ ਕਰਨਗੇ । ਟੀਐਮਸੀ ਦੇ ਚੋਣ ਲੜਨ ਵਾਲੇ ਐਲਾਨ ਤੋਂ ਬਾਅਦ ਪੰਜਾਬ ਦੇ ਚੋਣ ਮਦਾਨ ਵਿੱਚ ਸਿਆਸਤ ਹੋਰ ਗਰਮਾ ਗਈ ਹੈ । ਹੁਣ ਤੱਕ ਸਿਰਫ਼ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਹੀ ਚੋਣ ਮੈਦਾਨ ਵਿੱਚ ਸਰਗਰਮ ਦਿਖਾਈ ਦਿੰਦੀਆਂ ਸਨ ਪਰ ਹੁਣ ਤ੍ਰਿਣਮੂਲ ਕਾਂਗਰਸ ਨੇ ਰਸਮੀ ਤੌਰ ‘ਤੇ ਜੈ ਜਵਾਨ ਜੈ ਕਿਸਾਨ (JJJK) ਨਾਲ ਗੱਠਜੋੜ ਕਰ ਲਿਆ ਹੈ।
ਟੀਐਮਸੀ ਵੱਲੋਂ ਦੱਸਿਆ ਗਿਆ ਹੈ ਕਿ ਤ੍ਰਿਣਮੂਲ ਕਾਂਗਰਸ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ। ਗਠਜੋੜ ਦਾ ਐਲਾਨ ਕਰਦਿਆਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਕੌਮੀ ਪ੍ਰਧਾਨ ਡਾ: ਬਲਜੀਤ ਸਿੰਘ ਔਲਖ ਨੇ ਟੀ.ਐਮ.ਸੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਦੀ ਹਾਜ਼ਰੀ ‘ਚ ਕਿਹਾ ਕਿ ਜੈ ਜਵਾਨ ਜੈ ਕਿਸਾਨ ਪੰਜਾਬ ‘ਚ 87 ਸੀਟਾਂ ‘ਤੇ ਚੋਣ ਲੜੇਗੀ, ਜਦਕਿ ਟੀ.ਐਮ.ਸੀ 20 ਸੀਟਾਂ ‘ਤੇ ਚੋਣ ਲੜੇਗੀ।
ਮਨਜੀਤ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਪੰਜਾਬ ਚੋਣਾਂ ਦੇ ਪ੍ਰਚਾਰ ਲਈ ਸੂਬੇ ‘ਚ ਆਉਣਗੇ। ਉਨ੍ਹਾਂ ਕਿਹਾ, ‘ਮੈਂ 15 ਦਸੰਬਰ ਨੂੰ ਮਮਤਾ ਜੀ ਨੂੰ ਮਿਲ ਰਿਹਾ ਹਾਂ। ਉਸ ਤੋਂ ਬਾਅਦ ਉਹ ਸਾਨੂੰ ਆਪਣਾ ਕਾਰਜਕ੍ਰਮ ਦੱਸਣਗੇ।’ ਉਨ੍ਹਾਂ ਕਿਹਾ ਕਿ ਟੀਐਮਸੀ-ਜੇਜੇਜੇਪੀ ਗਠਜੋੜ ਰਾਜ ਵਿੱਚ ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਅਤੇ ਗੈਂਗ ਵਾਰ ਨੂੰ ਖਤਮ ਕਰਨ ਲਈ ਕੰਮ ਕਰੇਗਾ।
PUNJAB




INDIA








WORLD










