ਦੇਸ਼ ਵਿੱਚ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜਰ ਕਾਂਗਰਸ ਅਤੇ ਭਾਜਪਾ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ । ਦੇਸ਼ ਦੀ ਸੱਭ ਤੋਂ ਵੱਧ ਅਵਾਦੀ ਵਾਲਾ ਸੂਬਾ ਉੱਤਰ ਪ੍ਰਦੇਸ਼ ਜਿਥੇ 2022 ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ । ਜਿਥੇ ਪਹਿਲਾਂ ਭਾਜਪਾ ਦੀ ਯੋਗੀ ਸਰਕਾਰ ਚੱਲ ਰਹੀ ਹੈ । ਕਾਂਗਰਸ ਨੇ ਯੂਪੀ ਜਿੱਤਣ ਲਈ ਨਵੇਂ ਫਾਰਮੂਲੇ ਮੁਤਾਬਿਕ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਤੇ ਯੂਪੀ ਦੀ ਇੰਚਾਰਜ਼ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ ਦੀਆਂ ਔਰਤਾਂ ਲਈ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ ।
ਕਾਂਗਰਸ ਨੇ ਇਸ ਚੋਣ ਮਨੋਰਥ ਪੱਤਰ ਨੂੰ ‘ਸ਼ਕਤੀ ਵਿਧਾਨ’ ਦਾ ਨਾਂ ਦਿੱਤਾ ਹੈ। ਇਸ ਚੋਣ ਮਨੋਰਥ ਪੱਤਰ ਵਿੱਚ ਕਾਂਗਰਸ ਨੇ 12ਵੀਂ ਵਿੱਚ ਪੜ੍ਹਨ ਵਾਲੀ ਹਰ ਵਿਦਿਆਰਥਣ ਨੂੰ ਸਮਾਰਟਫ਼ੋਨ ਅਤੇ ਗਰੈਜੂਏਸ਼ਨ ਕਰ ਰਹੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਕੂਟੀ ਦੇਣ ਵਰਗੇ ਕਈ ਵੱਡੇ ਵਾਅਦੇ ਕੀਤੇ ਸਨ।
ਔਰਤਾਂ ਲਈ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ, ‘ਅਸੀਂ ਰਾਜਨੀਤੀ ‘ਚ ਔਰਤਾਂ ਨੂੰ 40 ਫੀਸਦੀ ਹਿੱਸਾ ਦੇਵਾਂਗੇ। ਯੂਪੀ ਵਿੱਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ 9.4% ਹੈ। ਅਸੀਂ 20 ਲੱਖ ‘ਚੋਂ 8 ਲੱਖ ਔਰਤਾਂ ਨੂੰ ਸਰਕਾਰੀ ਨੌਕਰੀ ਦੇਵਾਂਗੇ।
50 ਲੱਖ ਤੱਕ ਦਾ ਕਾਰੋਬਾਰ ਕਰਨ ਵਾਲੀਆਂ ਔਰਤਾਂ ਨੂੰ ਟੈਕਸ ਛੋਟ ਮਿਲੇਗੀ। ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ।
50% ਰਾਸ਼ਨ ਦੀਆਂ ਦੁਕਾਨਾਂ ਦਾ ਪ੍ਰਬੰਧ ਔਰਤਾਂ ਨੂੰ ਮਿਲੇਗਾ। 10+2 ਵਿਦਿਆਰਥਣਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣਗੇ ਅਤੇ ਗ੍ਰੈਜੂਏਸ਼ਨ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਕੂਟੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ, ‘ਯੂਪੀ ਵਿੱਚ ਵੀਰਾਂਗਨਾਓ ਦੇ ਨਾਮ ‘ਤੇ 75% ਕੁਸ਼ਲ ਸਕੂਲ ਬਣਾਏ ਜਾਣਗੇ। ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਮਿਲੇਗੀ। ਹਰ ਗ੍ਰਾਮ ਪੰਚਾਇਤ ਵਿੱਚ ਮਹਿਲਾ ਪੰਚਾਇਤ ਬਣਾਈ ਜਾਵੇਗੀ। 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੁਢਾਪਾ-ਵਿਧਵਾ ਪੈਨਸ਼ਨ ਮਿਲੇਗੀ। ਗਰੀਬ ਪਰਿਵਾਰਾਂ ਨੂੰ ਮਿਲੇਗਾ ਮੁਫਤ ਇੰਟਰਨੈੱਟ, ਹਰ ਬੱਚੀ ਦੇ ਜਨਮ ‘ਤੇ FD ਕੀਤੀ ਜਾਵੇਗੀ।
PUNJAB




INDIA








WORLD










