ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸਦੇ ਘਰ ਦੇ ਨਾਲ ਹੀ ਉਸਦੀ ਸੁਨਿਆਰ ਦੀ ਦੁਕਾਨ ਹੈ ਅਤੇ ਰਾਤ ਸਮੇਂ ਮੁਦਈ ਨੂੰ ਦੁਕਾਨ ਵਿੱਚੋਂ ਖੜਕੇ ਦੀ ਅਵਾਜ ਆਈ। ਜਦ ਮੁਦਈ ਨੇ ਦੁਕਾਨ ਦਾ ਸ਼ਟਰ ਖੋਲ ਕੇ ਦੇਖਿਆਂ ਤਾਂ ਤਿੰਨ ਨੋਜਵਾਨ ਦੁਕਾਨ ਦੀਆਂ ਪੋੜੀਆਂ ਚੜ੍ਹ ਕੇ, ਮਮਟੀ ਰਾਹੀ ਬਾਹਰ ਨਿਕਲ ਕੇ ਭੱਜ ਗਏ। ਅਤੇ ਦੁਕਾਨ ਵਿੱਚੋਂ ਚਾਰ ਚਾਂਦੀ ਦੇ ਕੜੇ (ਵਜਨੀ 200 ਗ੍ਰਾਂਮ) ਅਤੇ ਗੱਲੇ ਵਿਚੋਂ 2000/- ਰੁਪਏ ਨਗਦ ਚੋਰੀ ਕਰਕੇ ਲੈ ਗਏ। ਪੜਤਾਲ ਕਰਨ ਤੇ ਮੁਦਈ ਨੂੰ ਪਤਾ ਲੱਗਾ ਕਿ ਇਹ ਚੋਰੀ ਗੁਲਸ਼ਨ ਅਤੇ ਉਸਦੇ ਦੋ ਨਾਮਲੂਮ ਸਾਥੀਆਂ ਨੇ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:15000/- ਰੁਪਏ। ਹੋਲ: ਹਰਜੀਤ ਸਿੰਘ ਨੇ 1.ਗੁਲਸ਼ਨ ਪੁੱਤਰ ਪ੍ਰੇਮ ਵਾਸੀ ਨੇੜੇ ਰਵੀ ਚਾਹ ਵਾਲਾ, ਸਬਜੀ ਮੰਡੀ ਮੋਗਾ ਦੋ ਨਾਮਲੂਮ ਵਿਅਕਤੀ ਤੇ 240/12-12-2021 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 1856/ਐਲ.ਪੀ.ਸੀ ਮਿਤੀ 12-12-2021 ਥਾਣਾ ਬਾਘਾਪੁਰਾਣਾ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਮੁਦਈ ਦੇ ਘਰ ਦਾ ਲਾਕਰ ਤੋੜ ਕੇ, ਉਸ ਵਿਚੋਂ 75000/- ਰੁਪਏ ਨਗਦ, ਦੋ ਤੋਲੇ ਸੋਨਾ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ ਅਤੇ ਬੱਚੇ ਦੇ ਚਾਂਦੀ ਦੇ ਸਗਲੇ ਚੋਰੀ ਕਰਕੇ ਲੈ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:1,60,000/- ਰੁਪਏ। ਸ:ਥ: ਕੁਲਵੰਤ ਸਿੰਘ ਨੇ ਹਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਨੇੜੇ ਪਟਵਾਰਖਾਨਾ ਪਿੰਡ ਰਾਜੇਆਣਾ ਤੇ 241/12-12-2021 ਅ/ਧ 454,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 600 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਮੱਘਰ ਸਿੰਘ ਨੇ ਕੁਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ 221/12-12-2021 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









