ਪੰਜਾਬ ਵਿੱਚ ਅੱਜ ਇੱਕ ਨਵੀਂ ਪਾਰਟੀ ਦਾ ਜਨਮ ਹੋ ਗਿਆ ਹੈ । ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਸ਼ਨੀਵਾਰ ਨੂੰ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕੀਤਾ।
ਗੁਰਨਾਮ ਚੜੂਨੀ ਨੇ ਨਵੀਂ ਪਾਰਟੀ ਦਾ ਨਾਮ ‘ਸੰਯੁਕਤ ਸੰਘਰਸ਼ ਪਾਰਟੀ’ ਰੱਖਿਆ ਹੈ। ਹਾਲਾਂਕਿ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ‘ਚ ਖੁਦ ਚੋਣ ਨਹੀਂ ਲੜਨਗੇ।
ਮੀਡੀਆ ਰਿਪੋਰਟਾਂ ਅਨੁਸਾਰ ਆਪਣੇ ਮਿਸ਼ਨ ਪੰਜਾਬ 2022 ਤਹਿਤ ਚੜੂਨੀ ਚਾਹੁੰਦੇ ਹਨ ਕਿ ਕਿਸਾਨ, ਮਜ਼ਦੂਰ, ਵਪਾਰੀ ਅਤੇ ਆਮ ਲੋਕ ਰਵਾਇਤੀ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਹਟਾਉਣ ਲਈ ਚੋਣ ਲੜਨ।
ਇੱਕ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ
ਗੁਰਨਾਮ ਸਿੰਘ ਚੜੂਨੀ ਭਾਰਤੀ ਕਿਸਾਨ ਯੂਨੀਅਨ ਦਾ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਅਹਿਮ ਮੈਂਬਰ ਹੈ, ਜਿਸ ਨੇ ਇੱਕ ਸਾਲ ਤੱਕ ਅੰਦੋਲਨ ਚਲਾਇਆ। ਚੜੂਨੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਇਸ ਨੂੰ ਮਿਸ਼ਨ ਪੰਜਾਬ ਦਾ ਨਾਂ ਦਿੱਤਾ ਹੈ। ਇਸ ਮਿਸ਼ਨ ਤਹਿਤ ਫ਼ਤਹਿਗੜ੍ਹ ਸਾਹਿਬ ਵਿੱਚ ਵੀ ਇੱਕ ਉਮੀਦਵਾਰ ਦੇ ਨਾਂ ਦਾ
PUNJAB




INDIA








WORLD










