ਬਾਘਾਪੁਰਾਣਾ 20 ਜਨਵਰੀ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸਾਂ ਹੇਠ ਜਿਲੇ ਵਿੱਚ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਆਈ ਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਦੇ ASI ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਮੇਨ ਬੱਸ ਅੱਡਾ ਸਮਾਲਸਰ ਵਿਖੇ ਮੌਜੂਦ ਸੀ, ਜਿਸ ਵੇਲੇ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਲਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਰਾਜੇਆਣਾ ਅਤੇ ਗੁਰਧਰਮ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਮੱਲਕੇ ਥਾਣਾ ਸਮਾਲਸਰ ਜੋ ਅੱਜ ਸਮਾਲਸਰ ਤੋਂ ਵੈਰੋਕੇ ਵਾਲੇ ਰਾਹ ਪਰ ਨਹਿਰ ਦੀ ਪਟੜੀ ਤੋਂ ਥੱਲੇ ਉੱਤਰ ਕੇ ਸੱਜੇ ਹੱਥ ਝਾੜੀਆ ਦੇ ਨਾਲ ਖੜੇ ਹਨ।ਜਿਹਨਾ ਪਾਸ ਨਜਾਇਜ ਅਸਲਾ ਹੈ ਅਤੇ ਗੁਰਧਰਮ ਸਿੰਘ ਤੇ ਪਹਿਲਾਂ ਵੀ ਨਜਾਇਜ ਅਸਲੇ ਦਾ ਪਰਚਾ ਹੋਇਆ ਹੈ।ਜਿਹਨਾ ਪਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹਨਾ ਪਾਸੋ ਨਜਾਇਜ ਅਸਲਾ ਮਿਲ ਸਕਦਾ ਹੈ ।ਜਿਸ ਤੇ ਰੇਡ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਇਨਾ ਪਾਸੋਂ 01 ਪਿਸਟਲ 32 ਬੋਰ, 01 ਮੈਗਜ਼ੀਨ ਤੇ 05 ਰੌਂਦ 32 ਬੋਰ ਜਿੰਦਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 05 ਮਿਤੀ 20/01/2022 ਅ / ਧ 25-54-59 Arms ACT ਥਾਣਾ ਸਮਾਲਸਰ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਆਪਣੇ ਸਾਥੀਆਂ ਨਾਲ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਸਹਾਇਕ ਥਾਣੇਦਾਰ ਤਰਸੇਮ ਸਿੰਘ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਏਰੀਆ ਵਿੱਚ ਗੈਂਗਵਾਰ ਦੀ ਕੋਈ ਵੱਡੀ ਵਾਰਦਾਤ ਹੋਣ ਤੋਂ ਬਚਾ ਹੋਇਆ ਹੈ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।