ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਜਿਨ੍ਹਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੋਟਰਾਂ ਨੂੰ ਆਪਣੇ ਨਾਲ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਢੇ ਅਪਨਾਏ ਜਾ ਰਹੇ ਹਨ । ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਸੀ ਐਮ ਚਿਹਰੇ ਪਹਿਲਾਂ ਹੀ ਐਲਾਨ ਦਿੱਤੇ ਸਨ। ਕਾਂਗਰਸ ਵੀ ਕੱਲ ਐਤਵਾਰ ਆਪਣੇ ਸੀਐਮ ਚਿਹਰੇ ਦਾ ਐਲਾਨ ਕਰੇਗੀ ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਲੋਕਾਂ ਦੀ ਰਾਇ ਲਾਈ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਲਈ ਚੰਨੀ ਦਾ ਨਾ ਲੱਗਪਗ ਤੈਅ ਹੋ ਚੁੱਕਿਆ ਹੈ । ਇਸ ਦੌਰਾਨ ਚਰਚਾ ਹੈ ਕਿ ਇਸ ਵਾਰ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇਗਾ।
ਉਧਰ, ਇਸ ਸਬੰਧੀ ਹਿਲਜੁਲ ਵੀ ਸਪਸ਼ਟ ਸੰਕੇਤ ਦੇ ਰਹੀ ਹੈ। ਚੰਨੀ ਦੇ 111 ਦਿਨਾਂ ਦੇ ਮੁੱਖ 23 ਫੈਸਲਿਆਂ ਨਾਲ ਕਾਂਗਰਸ ਪਾਰਟੀ ਦਾ ਪੋਸਟਰ ਲਾਂਚ ਕੀਤਾ ਗਿਆ ਹੈ। ਚੰਨੀ ਦੇ ਨਾਂ ਦੇ ਪੋਸਟਰ, ਹੋਡਿੰਗ ਸਣੇ ਹੋਰ ਪ੍ਰਚਾਰ ਸਮੱਗਰੀ ਪੰਜਾਬ ਦੇ 117 ਹਲਕਿਆਂ ‘ਚ ਚੋਣ ਪ੍ਰਚਾਰ ਲਈ ਭੇਜੀ ਗਈ ਹੈ। ਚਰਚਾ ਹੈ ਕਿ ਐਲਾਨ ਤੋਂ ਬਾਅਦ ਪਾਰਟੀ ਚੰਨੀ ਦੇ ਪ੍ਰਚਾਰ ‘ਤੇ ਜ਼ੋਰ ਦੇਵੇਗੀ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਚਿਹਰੇ ਲਈ ਚੰਨੀ ਦਾ ਨਾਂ ਫਾਈਨਲ ਹੋ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਕਰਵਾਏ ਸਰਵੇਖਣ ਵਿੱਚ ਵੀ ਚੰਨੀ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਈਆਂ।
ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਰਟੀ ਦੇ ਹਰ ਫੈਸਲੇ ਨਾਲ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਹਾਈਕਮਾਂਡ ਪੰਜਾਬ ਦੀ ਰਗ-ਰਗ ਨੂੰ ਸਮਝਦੀ ਹੈ।
PUNJAB




INDIA








WORLD










