ਪੰਜਾਬ ਕਾਂਗਰਸ ਦੇ ਸੀਐਮ ਚਿਹਰਾ ਚਰਨਜੀਤ ਸਿੰਘ ਨੂੰ ਐਲਾਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਜੋ ਫੈਸਲਾ ਹਾਈਕਮਾਂਡ ਨੇ ਕੀਤਾ ਹੈ ਉਹ ਮਨਜੂਰ ਹੈ ਪਰ ਪੰਜਾਬ ਮਾਡਲ ਲਾਗੂ ਕਰਨ ਦੀ ਜਿੰਮੇਵਾਰੀ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ ।ਸਿੱਧੂ ਨੇ ਕਿਹਾ ਇਮਾਨਦਾਰੀ ਅੱਗੇ ਸਾਰੇ ਡਰਦੇ ਹਨ ਤੇ ਮਾਫੀਆ ਰਾਜ ਵਾਲਿਆਂ ਨੂੰ ਰੋਜ਼ ਡਰ ਸਤਾਉਂਦਾ ਹੈ । ਸਿੱਧੂ ਨੇ ਆਖਿਆ ਨੇਕੀ ਤੇ ਬਦੀ ਦੀ ਜਿੱਤ ਚ ਬੇਈਮਾਨੀ ਦੇ ਪੈਸੇ ਦੀ ਕੋਈ ਵੈਲਿਊ ਨਹੀਂ। ਇਹ ਧਰਮ ਯੁੱਧ ਹੈ
ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਲਾਗੂ ਕਰਨ ਦੀ ਜ਼ਿੰਮੇਵਾਰੀ ਹੁਣ ਚੰਨੀ ਦੀ ਹੈ ਤੇ ਮੈਂ ਇਸ ਨੂੰ ਫੇਸਬੁੱਕ ਉੱਪਰ ਪਾ ਦੇਵਾਂਗਾ ਜਿਸ ਨੂੰ ਜੋ ਚੰਗਾ ਲੱਗਾ, ਉਹ ਲੈ ਸਕਦਾ ਹੈ। ਸਿੱਧੂ ਪੰਜਾਬ ਦੇ ਪੱਖ ‘ਚ ਯੋਜਨਾਬੱਧ ਤਰੀਕੇ ਨਾਲ ਖੜ੍ਹਦਾ ਰਿਹਾ ਹੈ। ਮੈਨੂੰ ਅਹੁਦਾ ਲੈਣ ਦੀ ਕੋਈ ਲਾਲਸਾ ਨਹੀਂ।
ਸਿੱਧੂ ਨੇ ਕਿਹਾ ਕਿ ਪਹਿਲਾਂ ਕਰਜ਼ਾ ਲਾਹਿਆ ਜਾਵੇ। ਸੂਬੇ ਦੀ ਆਮਦਨ ਵਧਾਈ ਜਾਵੇ, ਮਾਫੀਆ ਰਾਜ ਨੂੰ ਖਤਮ ਕੀਤਾ ਜਾਵੇ। ਇਹ ਸਿਸਟਮ ਬਦਲਣ ਦੀ ਲੜਾਈ ਹੈ ਤੇ ਕਾਂਗਰਸ ਪਾਰਟੀ ਸਿਸਟਮ ਬਦਲਣ ਲਈ ਸਮਰੱਥ ਹੈ। ਸਿੱਧੂ ਨੇ ਕਿਹਾ ਕਿ ਹੁਣ ਸਭ ਕੁਝ ਲੋਕਾਂ ਉਪਰ ਹੈ ਤੇ ਅਗਲੇ ਦਿਨਾਂ ‘ਚ ਸਾਫ ਹੋ ਜਾਵੇਗਾ। ਸਿੱਧੂ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਵੀ ਬੋਲਦਿਆਂ ਕਿਹਾ ਕਿ ਇੰਨਾ ਦਾ ਲਾਲਚ ਇਨਾਂ ਵਧ ਗਿਆ ਕਿ ਪੈਸੇ ਕਮਾਉਣ ਖਾਤਰ ਇਹ ਲੋਕ ਚਿੱਟਾ ਵੇਚਣ ਲੱਗ ਪਏ।
PUNJAB




INDIA








WORLD










