ਬਾਘਾਪੁਰਾਣਾ 8 ਫਰਵਰੀ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸਾ ਨਿਰਦੇਸ਼ਾਂ ਹੇਠ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਆਈ ਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਦੇ ASI ਤਰਸੇਮ ਸਿੰਘ ਨੂੰ ਬੱਸ ਸਟੈਂਡ ਲੰਗੇਆਣਾ ਨਵਾਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ AS । ਪਾਸ ਇਤਲਾਹ ਦਿੱਤੀ ਕਿ ਰਾਜਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਕੌਰ ਸਿੰਘ ਵਾਸੀ ਕੋਠੇ ਨੱਥਾ ਸਿੰਘ ਵਾਲੇ { ਮਹਿਮਾ ਸਵਾਈ } ਜਿਲਾ ਬਠਿੰਡਾ ਅਤੇ ਵਿਜੇ ਕੁਮਾਰ ਉਰਫ ਵਿਜੇ ਪੁੱਤਰ ਹਰਬੰਸ ਲਾਲ ਵਾਸੀ ਰਾਧੇਸਾਮ ਵਾਲੀ ਗਲੀ ਨੇੜੈ ਸਰਕਾਰੀ ਹਸਪਤਾਲ ਗੋਨੇਆਣਾ ਮੰਡੀ ਜਿਲਾ ਬਠਿੰਡਾ ਹੈਰੋਇਨ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਆਪਣੇ ਮੋਟਰ ਸਾਈਕਲ ਬਜਾਜ CT 100 ਨੰਬਰੀ PB – 03 AN – 8894 ਰੰਗ ਨੀਲਾ ਕਾਲਾ ਪਰ ਸਵਾਰ ਹੋਕੇ ਮੋਗਾ ਸਾਈਡ ਤੋਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਡਰੋਲੀ ਭਾਈ ਤੋਂ ਨੱਥੂਵਾਲਾ ਗਰਬੀ ਸਾਈਡ ਨੂੰ ਹੈਰੋਇਨ ਵੇਚਣ ਲਈ ਆ ਰਹੇ ਹਨ। ਜੇਕਰ ਰਸਤੇ ਵਿੱਚ ਢੁੱਕਵੀਂ ਜਗ੍ਹਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ ਜਿਸ ਤੇ ਦੋਸ਼ੀਆ ਨੂੰ ਕਾਬੂ ਕਰਕੇ ਉਹਨਾ ਪਾਸੋ 50 ਗ੍ਰਾਮ ਹੈਰੋਇਨ ਮੱਕਦਮਾ ਨੰਬਰ 23 ਮਿਤੀ 07-02-2022 ਅ / ਧ 21/61/85 NDPS ACT PS ਬਾਘਾਪੁਰਾਣਾ ਦਰਜ ਰਜਿਸਟਰ ਕੀਤਾ ਗਿਆ ਹੈ । ਸ .ਥ. ਤਰਸੇਮ ਸਿੰਘ ਨੇ ਦੱਸਿਆ ਕਿ ਦੋਸੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।
PUNJAB




INDIA








WORLD










