ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ ਪਿਛਲੇ ਦਿਨੀਂ ਲੰਮੀ ਪੁਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ । ਜਿਸ ਤੋਂ ਬਾਅਦ ਈਡੀ ਦੇ ਅਧਿਕਾਰੀਆਂ ਨੇ ਹਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਸੀ । ਹਨੀ ਨੇ ਈਡੀ ਦੀ ਹਿਰਾਸਤ ਵਿੱਚ ਹੋਰ ਖੁਲਾਸਾ ਕੀਤਾ ਹੈ । ਇਸ ਸਬੰਧੀ ਈਡੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਹਨੀ ਕੋਲੋਂ ਬਰਾਮਦ ਕੀਤੇ ਮੋਬਾਈਲ ਫੋਨਾਂ ਸਮੇਤ ਡਿਜ਼ੀਟਲ ਡਿਵਾਈਸਾਂ ਵਿੱਚ ਲਗਭਗ 18 ਲੱਖ ਪੰਨਿਆਂ ਦੀ ਸਮੱਗਰੀ ਹੈ। ਇਨ੍ਹਾਂ ਪੰਨ੍ਹਿਆਂ ਵਿਚੋਂ 20,000 ਪੰਨ੍ਹਿਆਂ ਦੀ ਜਾਂਚ ਹੋ ਚੁੱਕੀ ਹੈ ਤੇ ਬਾਕੀ ਅਜੇ ਪੈਂਡਿੰਗ ਹਨ। ED ਨੇ ਹਨੀ ਨੂੰ ਅਦਾਲਤ ਵਿਚ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਸਣੇ ਪੇਸ਼ ਕੀਤਾ ਗਿਆ ਸੀ।
ਦੱਸ ਦੇਈਏ ਕਿ ਭੁੁਪਿੰਦਰ ਸਿੰਘ ਹਨੀ ਨੇ ਰੇਤੇ ਦੀ ਮਾਈਨਿੰਗ ਵੱਟੇ 10 ਕਰੋੜ ਰੁਪਏ ਨਕਦ ਲੈਣ ਦਾ ਗੁਨਾਹ ਕਬੂਲ ਕਰ ਲਿਆ ਹੈ। ED ਵੱਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦੇ ਭਾਣਜੇ ਨੇ ਦਰਿਆਵਾਂ ਵਿਚੋਂ ਨਾਜਾਇਜ਼ ਤਰੀਕੇ ਨਾਲ ਰੇਤਾ ਕੱਢਣ ਨੂੰ ਹਰੀ ਝੰਡੀ ਦੇਣ ਅਤੇ ਸਰਕਾਰੀ ਅਫਸਰਾਂ ਦੀ ਮਰਜ਼ੀ ਮੁਤਾਬਕ ਤਾਇਨਾਤੀ ਅਤੇ ਤਬਾਦਲੇ ਬਦਲੇ ਇਹ ਰਕਮ ਹਾਸਲ ਕੀਤੀ ਹੈ।
ਗੌਰਤਲਬ ਹੈ ਕਿ ਛਾਪਿਆਂ ਦੌਰਾਨ ਭੁਪਿੰਦਰ ਸਿੰਘ ਉਰਫ ਹਨੀ, ਉਸ ਦੇ ਪਿਤਾ ਸੰਤੋਖ ਸਿੰਘ, ਕੁਦਰਤਦੀਪ ਸਿੰਘ ਤੇ ਸੰਦੀਪ ਸਿੰਘ ਦੇ ਬਿਆਨ ਦਰਜ ਕੀਤੇ ਗਏ ਜਿਨ੍ਹਾਂ ਰਾਹੀਂ ਇਹ ਸਪੱਸ਼ਟ ਹੋ ਗਿਆ ਕਿ 10 ਕਰੋੜ ਰੁਪਏ ਦੀ ਰਕਮ ਭੁਪਿੰਦਰ ਸਿੰਘ ਹਨੀ ਦੀ ਹੈ। ED ਨੇ 3-4 ਫਰਵਰੀ ਦੀ ਦਰਮਿਆਨੀ ਰਾਤ ਨੂੰ ਕਾਰਵਾਈ ਕਰਦਿਆਂ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕੀਤਾ ਸੀ ਤੇ 8 ਘੰਟੇ ਤੱਕ ਪੁੱਛ ਪੜਤਾਲ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਦਿਆਂ ਰਿਮਾਂਡ ‘ਤੇ ਲੈ ਲਿਆ ਸੀ।
ED ਵੱਲੋਂ 18 ਜਨਵਰੀ ਨੂੰ ਹਨੀ ਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨਥ ਛਾਪਿਆਂ ਦੌਰਾਨ 10 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਜਿਨ੍ਹਾਂ ਵਿਚੋਂ 8 ਕਰੋੜ ਹਨੀ ਦੇ ਮੋਹਾਲੀ ਸਥਿਤ ਘਰ ਵਿਚੋਂ ਤੇ 2 ਕਰੋੜ ਉਸ ਦੇ ਪਾਰਟਨਰ ਸੰਦੀਪ ਕੁਮਾਰ ਦੇ ਲੁਧਿਆਣਾ ਸਥਿਤ ਟਿਕਾਣੇ ਤੋਂ ਬਰਾਮਦ ਕੀਤੇ ਗਏ ਸਨ।
PUNJAB




INDIA








WORLD










