ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ । ਜਿਸ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕਿਆਂ ਵਿੱਚ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ । ਪਰ ਦੂਜੇ ਪਾਸੇ ਉਮੀਦਵਾਰਾਂ ਦੇ ਪਰਿਵਾਰ ਵੀ ਉਨਾਂ ਦੀ ਸਪੋਟ ਵਿੱਚ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ । ਖਾਸ ਕਰਕੇ ਉਮੀਦਵਾਰਾਂ ਦੀਆਂ ਧੀਆਂ ਪੂਰਾ ਜੋਰ ਲਾ ਰਹੀਆਂ ਹਨ। ਜਿਵੇਂ ਕਿ ਸੁਖਬੀਰ ਸਿੰਘ ਦੀ ਬੇਟੀ ,ਨਵਜੋਤ ਸਿੱਧੂ ਦੀ ਬੇਟੀ,ਰਾਜੇ ਵੜਿੰਗ ਦੀ ਬੇਟੀ ਅਤੇ ਹੋਰ ਉਮੀਦਵਾਰਾਂ ਦੀ ਬੇਟੀਆਂ ਹਲਕਿਆਂ ਵਿੱਚ ਜਾ ਕੇ ਘਰ ਘਰ ਪਹੁੰਚ ਕਰ ਰਹੀਆਂ ਹਨ।
ਚੋਣ ਮੈਦਾਨ ਵਿੱਚ ਪ੍ਰਚਾਰ ਕਰਨ ਉੱਤਰੀਆਂ ਇਹ ਸਾਰੀਆਂ ਉਮੀਦਵਾਰ ਨਹੀਂ ਹਨ, ਧੀਆਂ ਹਨ। ਆਪਣੇ ਪਿਤਾਵਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਹ ਧੀਆਂ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਧੀ ਕਿਸ ਹਲਕੇ `ਚ ਆਪਣੇ ਪਿਤਾ ਲਈ ਕਰ ਰਹੀ ਹੈ ਪ੍ਰਚਾਰ:
ਅੰਮ੍ਰਿਤਸਰ (ਪੂਰਬੀ) ਤੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ
ਰਾਬੀਆ ਸਿੱਧੂ ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਅੰਮ੍ਰਿਤਸਰ (ਪੂਰਬੀ) ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਲਈ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਇਸ ਦੌਰਾਨ ਰਾਬੀਆ ਨਾ ਸਿਰਫ਼ ਆਪਣੇ ਪਿਤਾ ਲਈ ਡੋਰ-ਟੂ-ਡੋਰ ਵੋਟਾਂ ਮੰਗਦੀ ਨਜ਼ਰ ਆਈ, ਸਗੋਂ ਉਸ ਨੇ ਵਿਰੋਧੀ ਧਿਰਾਂ `ਤੇ ਜੰਮ ਕੇ ਨਿਸ਼ਾਨੇ ਵੀ ਸਾਧੇ। ਕੁੱਲ ਮਿਲਾ ਕੇ ਨਵੋਜਤ ਸਿੱਧੂ ਦੀ ਲਾਡਲੀ ਆਪਣੇ ਪਿਤਾ ਲਈ ਚੋਣ ਮੈਦਾਨ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਗਿੱਦੜਬਾਹਾ ਤੋਂ ਰਾਜਾ ਵੜਿੰਗ ਦੀ ਬੇਟੀ ਏਕਮ ਵੜਿੰਗ
ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲਾਡਲੀ ਏਕਓਮ ਵੜਿੰਗ ਨੇ ਗਿੱਦੜਬਾਹਾ ਤੋਂ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਕਮਾਨ ਸੰਭਾਲੀ ਹੋਈ ਹੈ। ਏਕਓਮ ਆਪਣੇ ਪਿਤਾ ਲਈ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ।
ਜਲਾਲਾਬਾਦ ਤੋਂ ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ
ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਧੀ ਹਰਕਿਰਤ ਕੌਰ ਬਾਦਲ ਆਪਣੇ ਆਪਣੇ ਪਿਤਾ ਲਈ ਜਲਾਲਾਬਾਦ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਹ ਮੈਦਾਨ ਵਿੱਚ ਉੱਤਰ ਕੇ ਅਕਾਲੀ-ਬਸਪਾ ਗੱਠਜੋੜ ਦਾ ਪ੍ਰਚਾਰ ਕਰਦੀ ਤੇ ਆਪਣੇ ਪਿਤਾ ਲਈ ਵੋਟਾਂ ਮੰਗਦੀ ਨਜ਼ਰ ਆ ਰਹੀ ਹੈ।
ਫ਼ਿਰੋਜ਼ਪੁਰ (ਸ਼ਹਿਰੀ) ਤੋਂ ਪਿੰਕੀ ਦੀ ਬੇਟੀ ਅਨਮੋਲ ਖੋਸਾ
ਫ਼ਿਰੋਜ਼ਪੁਰ (ਸ਼ਹਿਰੀ) ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਪਿੰਕੀ ਦੀ ਬੇਟੀ ਅਨਮੋਲ ਖੋਸਾ ਆਪਣੇ ਪਿਤਾ ਲਈ ਚੋਣ ਅਖਾੜੇ `ਚ ਉੱਤਰੀ ਹੋਈ ਹੈ। ਇਸ ਦੌਰਾਨ ਉਹ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ ਤੇ ਨਾਲ ਹੀ ਆਪਣੀ ਸਿਆਸੀ ਪਾਰਟੀ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ।
ਮੋਗਾ ਤੋਂ ਮੱਖਣ ਬਰਾੜ ਦੀ ਬੇਟੀ ਤਪਰੀਤ ਕੌਰ ਬਰਾੜ
ਮੋਗਾ ਤੋਂ ਤਪਰੀਤ ਕੌਰ ਨੇ ਅਕਾਲੀ-ਬਸਪਾ ਲਈ ਚੋਣ ਪ੍ਰਚਾਰ ਲਈ ਮੋਰਚਾ ਸੰਭਾਲਿਆ ਹੋਇਆ ਹੈ।ਤਪਰੀਤ ਨੇ ਆਪਣੇ ਪਿਤਾ ਬਲਜਿੰਦਰ ਬਰਾੜ ਲਈ ਘਰ ਘਰ ਜਾ ਕੇ ਲੋਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ।
ਫਰੀਦਕੋਟ ਤੋਂ ਗੁਰਦਿੱਤ ਸੇਖੋਂ ਦੀ ਬੇਟੀ ਸਿਮਰਨ ਸੇਖੋਂ
ਫ਼ਰੀਦਕੋਟ ਤੋਂ ਆਪ ਉਮੀਦਵਾਰ ਗੁਰਦਿੱਤ ਸਿੰਘ ਦੀ ਧੀ ਸਿਮਰਨ ਸੇਖੋਂ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਮੈਦਾਨ ਵਿੱਚ ਉੱਤਰੀ ਹੋਈ ਹੈ। ਦੱਸ ਦਈਏ ਕਿ ਚੋਣ ਪ੍ਰਚਾਰ ਕਰਨ ਲਈ ਸਿਮਰਨ ਖ਼ਾਸ ਤੌਰ `ਤੇ ਅਮਰੀਕਾ ਤੋਂ ਪੰਜਾਬ ਆਈ ਹੋਈ ਹੈ।
PUNJAB




INDIA








WORLD










