ਬਾਘਾਪੁਰਾਣਾ 12 ਫਰਵਰੀ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ) ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲੇ ਵਿੱਚ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਆਈ ਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਦੇ ASI ਗੁਰਬਖਸ਼ ਸਿੰਘ ਤਿਕੋਨੀ ਚੁੰਗੀ ਨੰਬਰ 03 ਕੋਟਕਪੂਰਾ ਬਾਈਪਾਸ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਇਤਲਾਹ ਦਿੱਤੀ ਕਿ ਕਰਨ ਕੁਮਾਰ ਉਰਫ ਹਨੀ ਪੁੱਤਰ ਰਾਜੇਸ਼ ਕੁਮਾਰ ਵਾਸੀ ਚੌਂਕ ਸੇਖਾਂਵਾਲਾ ਮੋਗਾ ਅਤੇ ਸਿਮਰਜੀਤ ਸਿੰਘ ਉਰਫ ਸਿਮਰ ਪੁੱਤਰ ਗੁਰਦੀਪ ਸਿੰਘ ਵਾਸੀ ਬੋਘੇਵਾਲਾ ਤਹਿਸੀਲ ਜੀਰਾ ਜਿਲਾ ਫਿਰੋਜਪੁਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਆਪਣੀ ਕਾਰ ਅਲਟੋ ਨੰਬਰੀ HR 09-8-8385 ਰੰਗ ਚਿੱਟਾ ਪਰ ਸਵਾਰ ਹੋਕੇ ਹੈਰੋਇਨ ਸਪਲਾਈ ਕਰਨ ਲਈ ਪਿੰਡਾ ਵਿੱਚ ਦੀ ਹੁੰਦੇ ਹੋਏ ਪਿੰਡ ਬੁੱਕਣਵਾਲਾ ਤੋਂ ਮੋਗਾ ਸ਼ਹਿਰ ਨੂੰ ਆ ਰਹੇ ਹਨ।ਜੇਕਰ ਰਸਤੇ ਵਿੱਚ ਢੁੱਕਵੀਂ ਜਗ੍ਹਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ।ਜਿਸ ਤੇ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 100 ਗ੍ਰਾਮ ਹੈਰੋਇਨ ਮੱਕਦਮਾ ਨੰਬਰ 33 ਮਿਤੀ 10-02-2022 ਅ / ਧ 21/61/85 NDPS ACT PS ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਹੈ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬ੍ਰਾਮਦਗੀ ਅਤੇ ਪੁੱਛ ਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।
PUNJAB




INDIA








WORLD










