ਯੂਕਰੇਨ ਵਿੱਚ ਪਿਛਲੇ ਦਿਨਾਂ ਤੋਂ ਰੂਸ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹੈ। ਯੂਕਰੇਨ ਵਿੱਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ ਜੋ ਯੂਕਰੇਨ ਪੜਨ ਲਈ ਗਏ ਹੋਏ ਹੈ। ਭਾਰਤ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਤੇ ਪਰੇਸ਼ਾਨ ਵੱਡੀ ਗਿਣਤੀ ਵਿੱਚ ਵਾਪਸ ਆ ਵੀ ਗਏ ਹਨ। ਹਾਲੇ ਵੀ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਹਨ। ਇਸ ਵਿਚਾਲੇ ਯੂਕਰੇਨ ਤੋਂ ਇੱਕ ਪਰੇਸ਼ਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਵਿਦਿਆਥੀਆਂ ‘ਤੇ ਤਸ਼ਦੱਦ ਢਾਇਆ ਜਾ ਰਿਹਾ ਹੈ। ਇਹ ਵੀਡੀਓ ਖੁਦ ਵਿਦਿਆਰਥੀਆਂ ਨੇ ਬਣਾਈ ਹੈ। ਜਿਸ ‘ਚ ਵਿਦਿਆਰਥੀ ਪੋਲੈਂਡ ਦੇ ਸੁਰੱਖਿਆ ਬੱਲਾਂ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਇਲਜ਼ਾਮ ਹੈ ਕਿ, ਸੁਰੱਖਿਆ ਬੱਲ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਰਹੇ ਹਨ। ਵਿਦਿਆਰਥੀਆਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਤੇ ਉਨ੍ਹਾਂ ਨੂੰ ਛੇਤੀ ਵਾਪਸ ਲਿਜਾਣ ਦੀ ਅਪੀਲ ਕੀਤੀ ਹੈ।
ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀ ਬੇਹੱਦ ਮਾੜੀ ਹਾਲਤ ‘ਚ ਦਿਨ ਬਤੀਤ ਕਰ ਰਹੇ ਹਨ। ਪਟਿਆਲਾ ਨਾਲ ਸਬੰਧਤ ਵਿਦਿਆਰਥੀਆਂ ਨੇ ਵੀਡੀਓ ਭੇਜ ਕੇ ਪੋਲੈਂਡ ਦੇ ਸੈਨਿਕਾਂ ਵੱਲੋਂ ਆਪਣੇ ਨਾਲ ਕੀਤੇ ਅੱਤਿਆਚਾਰਾਂ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਵਾਪਸ ਪਰਤਣ ਲਈ ਕਿਹਾ ਜਾ ਰਿਹਾ ਹੈ ਜਦਕਿ ਉਹ 50 ਕਿਲੋਮੀਟਰ ਦਾ ਪੈਦਲ ਸਫਰ ਕਰਕੇ ਇੱਥੇ ਪਹੁੰਚੇ ਹਨ। ਉਸ ਨੇ ਭਾਰਤ ਸਰਕਾਰ ਨੂੰ ਵਾਪਸ ਬੁਲਾਉਣ ਦੀ ਗੁਹਾਰ ਲਾਈ ਹੈ।
ਯੂਕਰੇਨ ‘ਚ ਫਸੇ ਹਜ਼ਾਰਾਂ ਵਿਦਿਆਰਥੀ ਬੰਕਰਾਂ ‘ਚ ਬੈਠ ਕੱਟ ਰਹੇ ਨੇ ਦਿਨ
ਹਜ਼ਾਰਾਂ ਵਿਿਦਆਰਥੀ ਫਸੇ ਹਨ। ਜਿਹੜੇ ਬੰਕਰਾਂ, ਬੈਸਮੈਂਟਾਂ ਜਾਂ ਕਿਸੇ ਹੋਰ ਥਾਂਵਾਂ ਤੇ ਲੁਕ ਛਿਪ ਕੇ ਜੰਗ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਵਿਦਆਰਥੀ ਉਥੇ ਪ੍ਰੇਸ਼ਾਨ ਨੇ ਤਾਂ ਮਾਪੇ ਐਥੇ ਬੈਠੇ ਆਪਣੇ ਬੱਚਿਆਂ ਲਈ ਤੜਪ ਰਹੇ ਹਨ।
ਰੂਸ ਨਾਲ ਜੰਗ ਦੀ ਚਿੰਤਾ ਜਿੰਨੀ ਯੂਕਰੇਨ ਨੂੰ ਹੈ। ਉਨ੍ਹੀਂ ਹੀ ਭਾਰਤ ਬੈਠੇ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਹੈ। ਜਿਨ੍ਹਾਂ ਦੇ ਬੱਚੇ ਯੂਕਰੇਨ ‘ਚ ਫਸੇ ਹੋਏ ਹਨ। ਕਈ ਵਾਪਸ ਆ ਚੁੱਕੇ ਅਤੇ ਕਈਆਂ ਦੇ ਵਾਪਸ ਆਉਣ ਦੀ ਉਡੀਕ ਕੀਤੀ ਜਾਰੀ ਹੈ। ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਕੋਈ ਆਪਣਾ ਸਾਡੇ ਤੋਂ ਦੂਰ ਹੁੰਦੈ, ਤਾਂ ਇੰਝ ਲੱਗਦੈ ਜਿਵੇਂ ਜਹਾਨ ਉਜੜ ਗਿਆ ਹੋਵੇ, ਅਤੇ ਜੇਕਰ ਕੋਈ ਆਪਣਾ ਜੰਗ ਵਿਚਾਲੇ ਫਸਿਆ ਹੋਵੇ, ਫਿਰ ਤਾਂ ਹਾਲਾਤ ਹੋਰ ਵੀ ਬੁਰੇ ਹੋ ਜਾਂਦੇ। ਯੂਕਰੇਨ ਦੀ ਜੰਗ ਨੇ ਯੂਕ੍ਰੇਨ ਵਾਸੀਆਂ ਦੇ ਨਾਲ ਨਾਲ ਭਾਰਤੀਆਂ ਨੂੰ ਕਈ ਬੁਰੇ ਸੁਪਨੇ ਦਿੱਤੇ ਹਨ, ਜਿਨ੍ਹਾਂ ਨੂੰ ਉਹ ਕਦੇ ਵੀ ਮੁੜਕੇ ਯਾਦ ਨਹੀਂ ਕਰਨਾ ਚਾਹੁਣਗੇ।
ਹਰਿਆਣਾ ਦੇ ਦਾਦਰੀ ਦਾ ਅਮਨਦੀਪ ਯੂਕਰੇਨ ਵਿੱਚ ਫਸਿਆ, ਤਾਂ ਪੰਜਾਬ ਦੇ ਅਮਲੋਹ ਵਿੱਚ ਪੈਂਦੇ ਪਿੰਡ ਭਾਂਬਰੀ ਤੋਂ ਤਿੰਨ ਨੌਜਵਾਨ ਹਾਲੇ ਵੀ ਭਾਰਤ ਨਹੀਂ ਮੁੜ ਸਕੇ, ਗੜਸ਼ੰਕਰ ਦੇ ਪਿੰਡ ਡੋਗਰਪੁਰ ਦਾ ਪ੍ਰਭਦੀਪ ਪਿਛਲੇ ਸਾਲ ਅਕਤੂਬਰ ਮਹੀਨੇ ਹੀ ਯੂਕਰੇਨ ਦੇ ਕੀਵ ਗਿਆ ਸੀ, ਜਦਕਿ ਮੌੜ ਦੇ ਵੀ ਤਿੰਨ ਵਿਦਿਆਰਥੀ ਫਸੇ ਹੋਏ ਹਨ।
ਹੋਰ ਕਿੰਨੇ ਹੀ ਅਜਿਹੇ ਵਿਦਆਰਥੀ ਨੇ ਜਿਹੜੇ ਦਿਨ ਰਾਤ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਕੇ ਮਦਦ ਮੰਗ ਰਹੇ ਹਨ, ਕਈ ਮੁੜ ਆਏ, ਕਈਆਂ ਨੂੰ ਮੁੜਨ ਦੀ ਆਸ ਹੈ, ਪੋਲੇਂਡ, ਹੰਗਰੀ, ਰੋਮਾਨੀਆ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਅਤੇ ਕਈ ਹਾਲੇ ਵੀ ਫਸੇ ਬੈਠੇ ਸਰਕਾਰਾਂ ਤੋਂ ਮਦਦ ਮੰਗ ਰਹੇ ਹਨ।
249 ਭਾਰਤੀਆਂ ਨੂੰ ਦਿੱਲੀ ਲੈ ਕੇ ਪੰਜਵਾਂ ਵਿਸ਼ੇਸ਼ ਜਹਾਜ਼ ਪਹੁੰਚਿਆ
ਭਾਰਤ ਨੇ ਯੂਕਰੇਨ ਵਿੱਚ ਫਸੇ ਵਿਿਦਆਰਥੀਆਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਗੰਗਾ ਚਲਾਇਆ ਹੈ, ਸੈਂਕੜੇ ਵਿਿਦਆਰਥੀ ਵਾਪਸ ਆ ਚੁੱਕੇ ਨੇ, ਵਿਦਆਰਥੀਆਂ ਅਤੇ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਨੇ, ਪਰ ਜਿਹੜੇ ਵਾਪਸ ਨਹੀਂ ਮੁੜੇ, ਉਨ੍ਹਾਂ ਦੇ ਮਾਪੇ ਹਾਲੇ ਵੀ ਆਸ ਲਾਈ ਬੈਠੇ ਨੇ, ਉਮੀਦਾਂ ਬਰਕਰਾਰ ਨੇ, ਹਨੇਰੇ ਤੋਂ ਬਾਅਦ ਸਵੇਰਾ ਜ਼ਰੂਰ ਹੋਵੇਗਾ, ਦੇਰ ਹੋ ਸਕਦੀ ਹੈ ਪਰ ਜ਼ਰੂਰ ਹੋਵੇਗ।
‘ਆਪਰੇਸ਼ਨ ਗੰਗਾ’ ਦੇ ਤਹਿਤ ਯੂਕਰੇਨ ‘ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ। 249 ਭਾਰਤੀਆਂ ਨੂੰ ਦਿੱਲੀ ਲੈ ਕੇ ਪੰਜਵਾਂ ਵਿਸ਼ੇਸ਼ ਜਹਾਜ਼ ਪਹੁੰਚਿਆ। ਹੁਣ ਤੱਕ ਕਰੀਬ 1400 ਵਿਦਿਆਰਥੀਆਂ ਦੀ ਵਤਨ ਵਾਪਸੀ ਹੋਈ ਹੈ।