ਯੂਕਰੇਨ ਵਿੱਚ ਲਗਾਤਾਰ ਲੜਾਈ ਵੱਧਦੀ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਲੈ ਕੇ ਵਿਦਿਆਰਥੀਆਂ ਦੀ ਯੂਕਰੇਨ ਤੋਂ ਇੰਡੀਆ ਵਾਪਸੀ ਹੋ ਰਹੀ ਹੈ । ਪਰ ਅਜੇ ਵੀ ਬਹੁਤ ਵਿਦਿਆਰਥੀ ਫਸੇ ਹੋਏ ਹਨ। ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਹੈ ਜੋ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ । ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਐਮ ਪੀ ਗੁਰਜੀਤ ਸਿੰਘ ਔਜਲਾ ਪੋਲੈਂਡ ਲਈ ਰਵਾਨਾ ਹੋ ਗਏ ਹਨ । ਅੱਜ ਅੰਗਰੇਜ਼ੀ ਟ੍ਰਿਬਿਊਨ ਦੀ ਵੈੱਬਸਾਈਟ ਤੇ ਰਿਪੋਰਟ ਮੁਤਾਬਿਕ ਪੰਜਾਬ ਦੀਆਂ 4 ਵਿਦਿਆਰਥਣਾਂ ਯੂਕਰੇਨ ਦੇ ਖਾਰਕੀਵ ਵਿੱਚ ਫਸੀਆਂ ਹੋਈਆਂ ਹਨ । ਉਨ੍ਹਾਂ ਵੱਲੋਂ ਇੱਕ ਵੀਡੀਓ ਸੰਦੇਸ਼ ਰਾਹੀਂ ਆਪਣੇ ਆਪ ਨੂੰ ਖਾਰਕੀਵ ਵਿੱਚ ਫਸੇ ਹੋਣ ਬਾਰੇ ਦੱਸਿਆ ਗਿਆ ਹੈ।ਇਹ ਵਿਦਿਆਰਥਣਾਂ ਪੰਜਾਬ ਦੇ ਵੱਖ ਵੱਖ ਜਿਲਿਆਂ ਨਾਲ ਸਬੰਧਤ ਹਨ। ਜਿਵੇਂ ਕੇ ਅਬੋਹਰ ਤੋਂ ਦੀਕਸ਼ਾ ਵਿੱਜ,ਅੰਮ੍ਰਿਤਸਰ ਤੋਂ ਹਰਪ੍ਰੀਤ ਕੌਰ, ਅਤੇ ਸਰਗੁਣਦੀਪ ਕੌਰ ,ਚੰਡੀਗੜ੍ਹ ਤੋਂ ਸ਼ਲਵਿਨ ਕੁਤਲੇਹਰੀਆ ਇਨ੍ਹਾਂ ਨੇ ਆਪਣੇ ਵੀਡੀਓ ਰਾਹੀਂ ਦੱਸਿਆ ਕੇ ਉਨ੍ਹਾਂ ਨੂੰ ਬੁੱਧਵਾਰ ਸ਼ਹਿਰ ਛੱਡ ਕੇ ਜਾਣ ਲਈ ਆਖਿਆ ਗਿਆ ਸੀ ਜਿਸ ਤੋਂ ਬਾਅਦ ਉਹ ਪੈਦਲ 8 ਕਿਲੋਮੀਟਰ ਚੱਲ ਕੇ ਰੇਲਵੇ ਸਟੇਸ਼ਨ ਪਹੁੰਚੀਆਂ ਸਨ । ਪਰ ਉਹ ਭਾਰੀ ਭੀੜ ਹੋਣ ਕਾਰਨ ਰੇਲ ਗੱਡੀ ਨਹੀਂ ਚੜ ਸਕੀਆਂ । ਉਨ੍ਹਾਂ ਵੀਡੀਓ ਵਿੱਚ ਦੱਸਿਆ ਕੇ ਵਿਦਿਆਰਥੀਆਂ ਲਈ ਕੋਈ ਵੀ ਰੇਲ ਗੱਡੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟੇਸ਼ਨ ਤੋਂ ਵਾਪਸ ਆਉਣਾ ਪਿਆ ਤੇ ਫੇਰ ਇੱਕ ਏਜੰਟ ਨੇ ਚਾਰਾ ਲੜਕੀਆਂ ਨੂੰ ਕਿਸੇ ਸੇਫ ਜਗਾ ਜਾਣ ਦੀ ਸਲਾਹ ਦਿੱਤੀ ਤੇ ਉਹ ਦੁਬਾਰਾ 12 ਕਿਲੋਮੀਟਰ ਪੈਦਲ ਚੱਲ ਕੇ ਕਿਸੇ ਬੰਕਰ ਵਿੱਚ ਚਲੀਆਂ ਗਾਈਆਂ ਹਨ ਪਰ ਉਨ੍ਹਾਂ ਕੋਲ ਨਾ ਖਾਣ ਲਈ ਕੁੱਝ ਹੈ । ਲੜਕੀਆਂ ਵੱਲੋਂ ਆਪਣੇ ਵੀਡੀਓ ਸੰਦੇਸ਼ ਰਾਹੀਂ ਭਾਰਤੀ ਦੂਤਾਵਾਸ ਤੋਂ ਤੁਰੰਤ ਮਦਦ ਕਰਨ ਦੀ ਮੰਗ ਕੀਤੀ ਹੈ ।
ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਸੱਤ ਦਿਨਾਂ ਵਿੱਚ ਲਗਭਗ 18,000 ਭਾਰਤੀ ਦੇਸ਼ ਪਰਤ ਆਏ ਹਨ। ਓਪਰੇਸ਼ਨ ਗੰਗਾ ਦੇ ਤਹਿਤ 30 ਉਡਾਣਾਂ ਨੇ ਹੁਣ ਤੱਕ 6,400 ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਹੈ। ਅਗਲੇ 24 ਘੰਟਿਆਂ ਵਿੱਚ, 18 ਉਡਾਣਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਯੂਕਰੇਨ ਵਿੱਚ ਮਾਸਕੋ ਦਾ ਹਮਲਾ ਨੌਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਰੂਸੀ ਗੋਲਾਬਾਰੀ ਦੇ ਵਿਚਕਾਰ ਦੇਸ਼ ਵਿੱਚ ਇੱਕ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਲੱਗ ਗਈ। ਇਸ ਨੂੰ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਕਿਹਾ ਜਾਂਦਾ ਹੈ।