ਦਿੱਲੀ : ਆਲ੍ਹਾ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਅੱਜ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਪਹੁੰਚੇ. ਮੀਡੀਆ ਨਾਲ ਰੂਬਰੂ ਹੁੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵਿਚਕਾਰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਕਿਸੇ ਨੂੰ ਇਹੀ ਨਹੀਂ ਪਤਾ ਕਿ ਸਮੱਸਿਆ ਕੀ ਹੈ? ਦਰਅਸਲ ਸਮੱਸਿਆ ਇਹ ਹੈ ਕਿ ਬੇਅਦਬੀ ਦੇ ਜੋ ਮੁੱਖ ਦੋਸ਼ੀ ਹਨ ਉਹ ਅੱਜ ਭੰਗੜੇ ਪਾਉਂਦੇ ਖੁਸ਼ੀ ਮਨਾਉਂਦੇ ਹੋਏ ਘੁੰਮ ਫਿਰ ਰਹੇ ਹਨ ਅਤੇ ਜੋ ਲੋਕ ਇਸ ਘਟਨਾ ਦਾ ਸ਼ਿਕਾਰ ਹੋਏ ਉਹ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਬੇਅਦਬੀ ਦਾ ਇਨਸਾਫ ਨਾ ਮਿਲਣ ਕਰਕੇ ਭਾਰੀ ਗੁੱਸਾ ਹੈ. ਇਨਸਾਫ਼ ਦੇਣ ਵਿੱਚ ਸਾਡੀ ਸਰਕਾਰ ਫੇਲ੍ਹ ਨਹੀਂ ਹੋਈ ਇਸ ਵਿੱਚ ਕੁਝ ਗ਼ਲਤੀਆਂ ਰਹੀਆਂ ਜਿਨ੍ਹਾਂ ਨੂੰ ਅਸੀਂ ਦੂਰ ਕਰ ਰਹੇ ਹਾਂ.
ਅਕਾਲੀ ਵੀ ਮੰਗ ਕਰ ਰਹੇ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਕਰੋ. ਅਕਾਲੀ ਦਲ ਵੀ ਦੋ ਫਾੜ ਇਸੇ ਮੁੱਦੇ ਨੂੰ ਲੈ ਕੇ ਹੋਇਆ ਹੈ. ਬ੍ਰਹਮਪੁਰਾ ਅਤੇ ਢੀਂਡਸਾ ਦੋਵੇਂ ਵੱਖਰੋ ਵੱਖਰੇ ਹਨ. ਪਰ ਉਨ੍ਹਾਂ ਦੀ ਇਸ ਮਾਮਲੇ ਉੱਤੇ ਰਾਇ ਇੱਕੋ ਹੈ. ਉੱਥੇ ਹੀ ਸਰਕਾਰ ਦਾ ਪੱਖ ਲੈਂਦੇ ਹੋਏ ਜਾਖੜ ਨੇ ਕਿਹਾ ਕਿ ਸਾਡੀ ਸਰਕਾਰ ਫੇਲ੍ਹ ਨਹੀਂ ਹੋਈ ਹਾਲੇ ਸਮਾਂ ਪਿਆ ਹੈ ਅਸੀਂ ਸਮੇਂ ਰਹਿੰਦੇ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲਵਾਂਗੇ.