ਕੈਨੇਡਾ ਵਿੱਚ ਪੜਾਈ ਕਰਨ ਗਏ ਪੰਜਾਬੀ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਪਤਾ ਲੱਗਾ ਹੈ । ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਵੈਨ ਅਤੇ ਟਰੈਕਟਰ ਟਰਾਲੇ ਦਰਮਿਆਨ ਵਾਪਰਿਆ ਹੈ।ਇਸ ਸਬੰਧੀ ਕੈਨੇਡਾ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਦੱਸਿਆ ਕਿ ਇਹ ਘਟਨਾ 13 ਮਾਰਚ ਨੂੰ ਹੋਈ ਸੀ । ਇਸ ਹਾਦਸੇ ਦੌਰਾਨ ਮੌਕੇ ਤੇ 5 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਟਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਟੀਮ ਨੇ ਮ੍ਰਿਤਕ ਵਿਦਿਆਰਥੀਆਂ ਦੇ ਦੋਸਤਾਂ ਨਾਲ ਸੰਪਰਕ ਸਾਧਿਆ ਹੋਇਆ ਹੈ । ਇਸ ਸੜਕ ਹਾਦਸੇ ਦੌਰਾਨ ਮਰਨ ਵਿਦਿਆਰਥੀਆਂ ਦੀ ਪਛਾਣ 24 ਸਾਲਾਂ ਹਰਪ੍ਰੀਤ ਸਿੰਘ, 21 ਸਾਲਾਂ ਜਸਪਿੰਦਰ ਸਿੰਘ, 22 ਸਾਲਾਂ ਕਰਨਪਾਲ ਸਿੰਘ, 23 ਸਾਲਾਂ ਮੋਹਿਤ ਚੌਹਾਨ ਅਤੇ 23 ਸਾਲਾਂ ਪਵਨ ਕੁਮਾਰ ਵਜੋਂ ਹੋਈ ਹੈ | ਪੁਲਿਸ ਨੇ ਦੱਸਿਆ ਕਿ ਇਹ ਪੰਜੇ ਮਾਂਟਰੀਅਲ ਅਤੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਪੜ੍ਹ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਤੜਕੇ 3.45 ਵਜੇ ਹਾਈਵੇਅ-401 ‘ਤੇ ਵਾਪਰਿਆ । ਪੁਲਿਸ ਮੁਤਾਬਕ 2 ਹੋਰ ਵਿਦਿਆਰਥੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋ ਹੋਰ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਹਾਲਤ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਗਈ। ਫਿਲਹਾਲ ਇਸ ਹਾਦਸੇ ਦੀ ਜਾਂਚ ਜਾਰੀ ਹੈ।
PUNJAB




INDIA








WORLD









