ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਾਰ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਇਹ ਹਦਾਇਤਾਂ ਕੀਤੀਆਂ ਸਨ । ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਆਪਣੇ ਦਫ਼ਤਰਾਂ ਵਿੱਚ ਡਿਊਟੀਆਂ ਦੇਣਗੇ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੰਮ ਕਰਵਾਉਣ ਵਿਚ ਪਰੇਸ਼ਾਨੀ ਨਹੀਂ ਆਉਣ ਦੇਣਗੇ । ਪਰ ਕੁਝ ਅਧਿਕਾਰੀ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਹੋਇਆਂ ਵੀ ਆਪਣੀ ਡਿਊਟੀ ਤੋਂ ਕਤਾਹੀ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾਪੁਰਾਣਾ ਵਿੱਚ ਲੋਕ ਬੀਡੀਪੀਓ ਨੂੰ ਮਿਲਣ ਲਈ ਬੈਠੇ ਸਨ ਪਰ ਬੀਡੀਪੀਓ ਸਾਬ ਦਫ਼ਤਰ ਦੇ ਉਪਰ ਬਣੇ ਆਪਣੇ ਕਮਰੇ ਵਿੱਚ ਆਰਾਮ ਫ਼ਰਮਾ ਰਹੇ ਸੀ । ਜਦੋਂ ਵੇਟ ਕਰ ਰਹੇ ਲੋਕਾਂ ਨੂੰ ਪਤਾ ਲੱਗਾ ਕਿ ਬੀਡੀਪੀਓ ਸਾਬ ਡਿਊਟੀ ਟਾਈਮ ਦੌਰਾਨ ਆਪਣੇ ਉਪਰ ਕਮਰੇ ਵਿੱਚ ਆਰਾਮ ਫਰਮਾਂ ਰਹੇ ਹਨ ਤੇ ਮੌਕੇ ਤੇ ਲੋਕਾਂ ਨੇ ਬੀਡੀਪੀਓ ਦੀ ਵੀਡੀਓ ਬਣਾਈ ਜੋ ਅੱਗ ਦੀ ਵਾਂਗ ਫੈਲ ਗਈ । ਜਿਸ ਤੋਂ ਬਾਅਦ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਕਸ਼ਨ ਲੈਂਦਿਆਂ ਬਾਘਾਪੁਰਾਣਾ ਦੇ ਬੀਡੀਪੀਓ ਨਿਰਮਲ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਕਰ ਦਿੱਤੇ ਹੈ।
ਇਸ ਮੌਕੇ ਜਦੋਂ ਬੀਡੀਪੀਓ ਨੇ ਕਿਹਾ ਕਿ ਉਹ ਛੁੱਟੀ ਉਤੇ ਸੀ ਅਤੇ ਡਿਸਕ ਦੀ ਸਮੱਸਿਆ ਹੋਣ ਕਰਕੇ ਉਹ ਆਰਾਮ ਕਰ ਰਹੇ ਸੀ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਬੀ.ਡੀ.ਪੀ.ਓ ਨਿਰਮਲ ਸਿੰਘ ਨੂੰ ਤੁਰੰਤ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਤੁਰਤ ਕਾਰਵਾਈ ਕੀਤੀ ਜਾਵੇਗੀ।
PUNJAB




INDIA








WORLD










