ਪਯੋਂਗਯਾਂਗ : ਕਿਮ ਜੋਂਗ ਉਨ ਦਾ ਬਿਆਨ ਉਸ ਵੇਲੇ ਸੁਰਖੀਆਂ ‘ਚ ਆਇਆ ਜਦੋਂ ਉਸ ਵੱਲੋਂ ਵਿਸ਼ਾਲ ਫੌਜੀ ਪਰੇਡ ਦੌਰਾਨ ਮੁੜ ਚਿਤਾਵਨੀ ਦਿੱਤੀ ਗਈ ਕਿ ਜੇ ਉਨ੍ਹਾਂ ਦੇ ਦੇਸ਼ ਨੂੰ ਧਮਕੀ ਦਿੱਤੀ ਗਈ ਤਾਂ ਉਹ ਆਪਣੇ ਪਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਕਰਨਗੇ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਮ ਨੇ ਇਸ ਹਫਤੇ ਵਿਸ਼ਾਲ ਫੌਜੀ ਪਰੇਡ ਲਈ ਆਪਣੇ ਉੱਚ ਫੌਜੀ ਅਧਿਕਾਰੀਆਂ ਦੀ ਵੀ ਤਾਰੀਫ਼ ਕੀਤੀ। ਕਿਮ ਨੇ ਉੱਤਰੀ ਕੋਰੀਆ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਨਾਲ ਲੈਸ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਮਜ਼ਬੂਤ ਇੱਛਾ ਜ਼ਾਹਰ ਕੀਤੀ ਹੈ। ਕਿਮ ਨੇ ਕਿਹਾ ਕਿ ਦੁਸ਼ਮਣ ਦੇਸ਼ਾਂ ਤੋਂ ਲਗਾਤਾਰ ਵਧਦੇ ਪ੍ਰਮਾਣੂ ਖਤਰਿਆਂ ਦੇ ਮੱਦੇਨਜ਼ਰ ਇਹ ਜ਼ਰੂਰੀ ਸੀ। ਕੇਸੀਐਨਏ ਮੁਤਾਬਕ ਕਿਮ ਨੇ ਸੋਮਵਾਰ ਨੂੰ ਆਯੋਜਿਤ ਪਰੇਡ ‘ਚ ਫੌਜੀ ਅਧਿਕਾਰੀਆਂ ਦੇ ਕੰਮ ਦੀ ਪ੍ਰਸੰਸਾ ਕਰਨ ਲਈ ਸੱਦਾ ਦਿੱਤਾ ਸੀ। ਇਸ ਵਿਸ਼ਾਲ ਮਿਲਟਰੀ ਪਰੇਡ ਵਿੱਚ ਉੱਤਰੀ ਕੋਰੀਆ ਨੇ ਆਪਣੀ ਫੌਜ ਦੇ ਪਰਮਾਣੂ ਪ੍ਰੋਗਰਾਮ ਤਹਿਤ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਪਰੇਡ ਵਿੱਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਹ ਪਰੇਡ ਉੱਤਰੀ ਕੋਰੀਆ ਦੀ ਫੌਜ ਦੀ 90ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਕੀਤੀ ਗਈ ਸੀ।
PUNJAB




INDIA








WORLD









