ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਨੇ 2 ਸ਼ੂਟਰਾਂ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲਗਾ ਹੈ ਕਿ ਕਤਲ ਕੇਸ ‘ਚ AK-47 ਦਾ ਇਸਤਮਾਲ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਕਤਲ ਕੇਸ ‘ਚ ਸ਼ਾਮਲ 6 ਸ਼ੂਟਰਾਂ ਦੀ ਪਛਾਣ ਵੀ ਕਰ ਲਈ ਹੈ।
ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮਨੂੰ ਨੇ ਸਿੱਧੂ ਮੂਸੇਵਾਲਾ ‘ਤੇ AK-47 ਨਾਲ ਫਾਈਰਿੰਗ ਕੀਤੀ ਸੀ।ਦੂਜੇ ਪਾਸੇ ਇਹ ਵੀ ਖੁਲਾਸਾ ਹੋਇਆ ਹੈ ਕਿ ਜੇਕਰ ਮੂਸੇਵਾਲਾ ਏ ਕੇ 47 ਨਾਲ ਵੀ ਨਾ ਮਰਦਾ ਤਾਂ ਉਨ੍ਹਾਂ ਵੱਲੋਂ ਗਰਨੇਡ ਨਾਲ ਉਸਨੂੰ ਮਾਰਨਾ ਸੀ। ਪੁਲੀਸ ਨੇ ਦੋਵੇਂ ਸ਼ੂਟਰਾਂ ਪਾਸੋਂ ਵੱਡੀ ਗਿਣਤੀ ਵਿੱਚ ਅਸਲ ਵੀ ਬਰਾਮਦ ਕੀਤਾ ਹੈ ਜਿਨ੍ਹਾਂ ਵਿੱਚ ਇੱਕ ਅਸਾਲਟ ਰਾਇਫਲ, ਗਰਨੇਡ, .30 ਪਿਸਟਲ ਸ਼ਾਮਿਲ ਹਨ।
PUNJAB




INDIA








WORLD










