ਪੰਜਾਬ ਵੀਜੀਲੈਂਸ ਨੇ ਅੱਜ ਇੱਕ ਵੱਡੀ ਰੇਡ ਕੀਤੀ ਹੈ ਜਿਸ ਵਿੱਚ ਉਨ੍ਹਾਂ ਆਈ.ਏ.ਐਸ. ਅਫਸਰ ਸੰਜੇ ਪੋਪਲੀ ਨੂੰ ਭਰਿਸਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਦਰਜ ਹੋਈ ਐਫ.ਆਈ.ਆਰ ਮੁਤਾਬਿਕ ਪੋਪਲੀ ਵੱਲੋਂ 7 ਕਰੋੜ ਦੀ ਲਾਗਤ ਵਾਲੇ ਸਈਵਰੇਜ ਪ੍ਰੋਜੈਕਟ ਦਾ ਕੰਨਟਰੈਕਟ ਦੇਣ ਦੇ ਬਦਲੇ 1 ਪ੍ਰਤੀਸ਼ਤ ਰਿਸ਼ਵਤ ਦੀ ਮੰਗ ਕੀਤੀ ਸੀ। ਉਕਤ ਰਿਸ਼ਵਤ ਦੀ ਰਕਮ 7 ਲੱਖ ਰੂਪ ਬਣਦੀ ਸੀ ਤੇ 3.5 ਲੱਖ ਰੁਪਏ ਲੈਣ ਲਈ ਪੋਪਲੀ ਵੱਲੋਂ ਆਪਣਾ ਸੈਕਟਰੀ ਸੰਜੀਵ ਭੇਜਿਆ ਗਿਆ, ਜਿਸ ਦੌਰਾਨ ਪੈਸੇ ਦੇਣ ਦੀ ਵੀਡੀਓ ਰਿਕਾਰਡਿੰਗ ਕਰ ਲਈ ਗਈ।
ਵੀਜੀਲੈਂਸ ਨੇ ਦੱਸਿਆ ਕਿ ਪੋਪਲੀ ਵੱਲੋਂ ਰਹਿੰਦੇ 3.5 ਲੱਖ ਦੀ ਮੰਗ ਉਕਤ ਸ਼ਿਕਾਇਤ ਕਰਤਾ ਤੋਂ ਫੋਨ ਜਰੀਏ ਕੀਤੀ ਗਈ ਜਿਸਦੀ ਕਾਲ ਰਿਕਾਰਡ ਕਰ ਲਈ ਗਈ , ਜਿਸਤੋਂ ਬਾਅਦ ਵੀਜੀਲੈਂਸ ਵੱਲੋਂ ਚੰਡੀਗੜ੍ਹ ਦੇ ਸੈਕਟਰ 20 ਵਿੱਚ ਸਥਿਤ ਪੋਪਲੀ ਦੇ ਘਰ ਤੇ ਰੇਡ ਕਰਕੇ ਉਸਨੂ ਗ੍ਰਿਫ਼ਤਾਰ ਕਰ ਲਿਆ। ਤੇ ਉਸਦੇ ਸੈਕਟਰੀ ਸੰਜੀਵ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
PUNJAB




INDIA








WORLD










