ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸਾਰਜ ਮਿੰਟੂ ਨੇ ਜੇਲ੍ਹ ਦੇ ਅੰਦਰ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਪੇਜ ਤੇ ਅਪਲੋਡ ਕੀਤੀਆਂ ਸਨ । ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਕਿਉਂਕਿ ਕਿਸੇ ਨਾਮੀ ਗੈਂਗਸਟਰ ਵੱਲੋਂ ਸਖ਼ਤੀ ਹੋਣ ਦੇ ਬਾਵਜੂਦ ਵੀ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਜੇਲ੍ਹ ਅੰਦਰ ਅਪਲੋਡ ਕਰ ਦੇਣੀਆਂ ਇਹ ਛੋਟੀ ਗੱਲ ਨਹੀਂ ਹੈ। ਤੁਹਾਨੂੰ ਦੱਸ ਦਈਏ ਸਾਰਜ ਮਿੰਟੂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਵੀ ਲਿਆ ਗਿਆ ਸੀ। ਤਸਵੀਰਾਂ ਨੂੰ ਲੈ ਕੇ ਪੁਲੀਸ ਨੇ ਗੈਂਗਸਟਰ ਜਾਰਜ ਮਿੰਟੂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ । ਤੇ ਜਾਂਚ ਕੀਤੀ ਜਾ ਰਹੀ ਹੈ ਕਿ ਫੋਟੋ ਜੇਲ੍ਹ ਵਿੱਚੋਂ ਅਪਲੋਡ ਕੀਤੀਆਂ ਜਾ ਕਿਸੇ ਬਾਹਰ ਬੈਠੇ ਦੋਸਤ ਨੇ ਕੀਤੀਆਂ ਹਨ।
ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ ‘ਚ 40 ਤੋਂ ਵੱਧ ਖੂਨੀ ਗੈਂਗਸਟਰ ਬੰਦ ਹਨ, ਜਿਸ ਕਾਰਨ ਇਸ ‘ਚ ਭਾਰੀ ਸੁਰੱਖਿਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਜੇਲ ਆਏ ਦਿਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਸ ਵਾਰ ਸੋਸ਼ਲ ਮੀਡੀਆ ਅਕਾਊਂਟ saraj_sandhu302 ਤੋਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ, ਜਿਸ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਗੈਂਗਸਟਰ ਨੇ ਇਹ ਫੋਟੋ ਜੇਲ ਦੇ ਅੰਦਰੋਂ ਅਪਲੋਡ ਕੀਤੀ ਹੈ ਜਾਂ ਕਿਸੇ ਹੋਰ ਵਿਅਕਤੀ ਨੇ। ਕਰਮਜੀਤ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
PUNJAB




INDIA








WORLD










