ਗਾਇਕ-ਰਾਜਨੇਤਾ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦੇ ਨਾਂ ਨਾਲ ਮਸ਼ਹੂਰ ਹੈ। ਉਸਦੀ ਮੌਤ ਤੋਂ ਬਾਅਦ ਵੀਰਵਾਰ ਨੂੰ ਉਸਦਾ ਗਾਇਆ ਹੋਇਆ ਪਹਿਲਾ ਗੀਤ ਰਿਲੀਜ਼ ਕੀਤਾ ਗਿਆ। ਇਸ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਹੋਣ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਗੀਤ ਸੁਣਨ ਤੋਂ ਬਾਅਦ ਇਸਦੀ ਵਜ੍ਹਾ ਸਾਹਮਣੇ ਆਈ ਹੈ। ਅਸਲ ਵਿੱਚ ਇਹ ਪਹਿਲਾ ਗੀਤਾ ਹੈ, ਜਿਸ ਵਿੱਚ ਸਿੱਧੂ ਮੁੂਸੇਵਾਲਾ ਨੇ ਪੰਜਾਬ ਲਈ ਖੁਦਮੁਖ਼ਤਿਆਰੀ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੀਤ ਵਿੱਚ ਪੰਜਾਬ ਲਈ ਚੰਡੀਗੜ੍ਹ ਹੀ ਨਹੀਂ, ਪੰਜਾਬ ਤੋਂ ਵੱਖ ਹੋਏ ਹਿਮਾਚਲ ਤੇ ਹਰਿਆਣਾ ਦੀ ਵੀ ਮੁੜ ਤੋਂ ਮੰਗ ਕੀਤੀ ਗਈ। ਇਸ ਗਾਣੇ ਨੂੰ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੇ ਲਾਈਵ ਯੂਟਇਉਬ ਉੱਪਰ ਸੁਣਿਆ
ਇਹ ਗੀਤ ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਅਧਾਰਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪਾਣੀ ਛੱਡੋ, ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜਿਕਰ ਹੈ।
ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ
ਗੀਤ ਵਿੱਚ ਪੰਜਾਬ ਲਈ ਖੁਦਮੁਖ਼ਤਿਆਰੀ ਦੀ ਮੰਗ ਦੇ ਨਾਲ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।
‘ਚਿੱਟੀ ਟੋਪੀ ਵਾਲੇ ਤੇ ਟਿੱਪਣੀ’
ਗੀਤ ਵਿੱਚ ‘ਚਿੱਟੀ ਟੋਪੀ’ ਵਾਲੇ ਤੇ ਟਿੱਪਣੀ ਕੀਤੀ ਗਈ ਹੈ। ‘ਚਿੱਟੀ ਟੋਪੀ’ ਵਾਲੇ ਵੱਡੀ ਸੋਚ ਤੇ ਨੀਅਤ ਛੋਟੀ ਵਾਲਿਆਂ ਨੂੰ ਪੰਜਾਬੀ ਨਾਲ ਨਾ ਖਹਿਣ ਦੀ ਸਲਾਹ ਦਿੱਤੀ।
ਦੀਪ ਸਿੱਧੂ ਦਾ ਡਾਇਲੋਗ-
ਗੀਤ ਵਿੱਚ ਮਰਹੂਮ ਅਦਾਕਾਰਾ ਦੀਪ ਸਿੱਧੂ ਦਾ ਡਾਇਲੋਗ ਵਰਤ ਕੇ ਕੁਮੈਂਟ ਕੀਤਾ ਗਿਆ ਹੈ। ਜਿਸ ਵਿੱਚ ਦੀਪ ਸਿੱਧੂ ਨੇ ਕਿਹਾ ਹੈ ਕਿ ਉਸਨੂੰ ਇੰਨਾ ਦੁੱਖ ਆਪਣੇ ਪਿਤਾ ਦੇ ਮੌਤ ਦਾ ਨਹੀਂ ਹੋਇਆ, ਜਿੰਨਾ ਨਿਸ਼ਾਨ ਸਾਹਿਬ ਚੜਾਉਣ ਤੇ ਹੋਇਆ। ਇਸ ਗੱਲ ਤੇ ਗੀਤ ਵਿੱਚ ਕਿਹਾ ਗਿਆ ਹੈ ਕਿ’ ਨਿਸ਼ਾਨ ਸਾਹਿਬ ਦੇ ਚੜਾਉਣ ਤੇ ਅੜਬ ਪੰਜਾਬ ਰੌਂਦਾ ਕਿਉਂ ਸੀ..ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਦੋਗਲਾ ਕਿਰਦਾਰ, ਜੇ ਨਿਸ਼ਾਨ ਸਾਹਿਬ ਚੜਾਇਆ ਤਾਂ ਰੋਂਦਾ ਕਿਉਂ,,,ਜਿੰਨਾ ਚਿਰ ਅਸੀਂ ਦੋਗਲਿਆਂ ਦਾ ਵਾਹ ਨਹੀਂ ਦਿੰਦੇ..’
ਪਾਣੀ ਤਾਂ ਪੁਲਾ ਤੋਂ ਲ਼ੰਗਦਾ ਪਰ ਸਾਨੂੰ ਭਾਵੇਂ ਲੱਖ ਰਲਾ ਲਵੋ ਪਰ ਥੱਲ਼ੇ ਨਹੀਂ ਲੱਘਣਾ..ਦਬਕ ਨਾਲ ਮੰਗਦੇ ਹੋ ਅਸੀਂ ਤਾੰ ਨਹੀਂ ਦਿੰਦੇ..
ਗੀਤ ਵਿੱਚ ਬਲਵਿੰਦਰ ਜਟਾਣਾ ਦਾ ਜਿਕਰ ਆਉਂਦਾ ਹੈ। ਇੰਨ ਹੀ ਨਹੀਂ ਅੰਤ ਵਿੱਚ ਚਿਤਾਵਨੀ ਵੀ ਦਿੱਤੀ ਹੈ ਕਿ ‘ਕਲਮ ਨਹੀਂ ਰੁਕਣੀ..ਨਿੱਤ ਨਵਾਂ ਗਾਉਣਾ ਆਓ..’
ਐਸਵਾਈਐਲ ਗੀਤ ਨੂੰ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਖ਼ੁਦ ਲਿਖਿਆ ਅਤੇ ਆਪਣੀ ਆਵਾਜ਼ ਵਿੱਚ ਗਾਇਆ ਗਿਆ ਹੈ ਤੇ ਕਿੁਦ ਹੀ ਪ੍ਰੋਡਿਊਸ ਕੀਤਾ ਗਿਆ ਹੈ। ਇਸ ਗੀਤ ਤੇ ਆਰਟ ਵਰਕ ਅਤੇ ਵੀਡੀਓ ਦਾ ਕੰਮ ਨਵਕਰਨ ਬਰਾੜ ਵੱਲੋਂ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਕੁਝ ਦਿਨ ਪਹਿਲਾਂ ਲੀਕ ਵੀ ਹੋਏ ਹਨ ਜਿਸ ਕਰਕੇ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਵਿਚ ਗੁੱਸਾ ਵੀ ਪਾਇਆ ਗਿਆ ।
PUNJAB




INDIA








WORLD










