ਪੁਲਿਸ ਚਾਹੇ ਤਾਂ ਵੱਡੇ ਤੋਂ ਵੱਡਾ ਜ਼ੁਰਮ ਵੀ ਹੱਲ ਕਰ ਲੈਂਦੀ ਹੈ । ਚੀਨੀ ਨਿਊਜ਼ ਵੈੱਬਸਾਈਟ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਦੇ ਫੁਜਿਆਨ ਦੇ ਫੁਜੂ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੇ ਇੱਕ ਅਪਾਰਟਮੈਂਟ ਵਿੱਚ ਚੋਰੀ ਹੋ ਗਈ ਸੀ । ਜਿਸ ਦੀ ਜਾਂਚ ਲਈ ਉਥੋਂ ਦੀ ਪੁਲਿਸ ਉਸ ਘਰ ਵਿੱਚ ਪਹੁੰਚੀ ਸੀ ਤਾਂ ਉਹ ਘਰ ਜਿਸ ਵਿੱਚ ਚੋਰੀ ਹੋਈ ਸੀ ਉਹ ਘਰ ਕਾਫੀ ਸਮੇਂ ਤੋਂ ਬੰਦ ਸੀ । ਜਿਸ ਦੌਰਾਨ ਪੁਲਿਸ ਨੇ ਜਾਂਚ ਦੌਰਾਨ ਅੰਦਾਜ਼ਾ ਲਾਇਆ ਕੇ ਚੋਰ ਬਾਲਕੋਨੀ ਤੋਂ ਹੀ ਦਾਖਲ ਹੋਇਆ ਹੋਵੇਗਾ। ਜਦੋਂ ਘਰ ਦੀ ਰਸੋਈ ‘ਚੋਂ ਉਬਲੇ ਹੋਏ ਆਂਡੇ, ਬਚੇ ਹੋਏ ਨੂਡਲਜ਼, ਫਟੇ ਹੋਏ ਕੰਬਲ ਅਤੇ ਸਿਰਹਾਣੇ ਮਿਲੇ ਤਾਂ ਪੁਲਸ ਸਮਝ ਗਈ ਕਿ ਚੋਰ ਨੇ ਘਰ ‘ਚ ਕੁਝ ਸਮਾਂ ਬਿਤਾਇਆ ਹੋਵੇਗਾ ਅਤੇ ਫਿਰ ਸਾਮਾਨ ਚੋਰੀ ਕਰਕੇ ਭੱਜ ਗਿਆ ਹੋਵੇਗਾ। ਜਦੋਂ ਜਾਂਚ ਚੱਲ ਰਹੀ ਸੀ ਤਾਂ ਪੁਲਿਸ ਨੂੰ ਕੰਧ ‘ਤੇ ਇੱਕ ਮਰਿਆ ਹੋਇਆ ਮੱਛਰ ਮਿਲਿਆ। ਉਸ ਦੇ ਸਰੀਰ ‘ਚੋਂ ਖੂਨ ਦੀਆਂ ਬੂੰਦਾਂ ਵੀ ਨਿਕਲ ਗਈਆਂ ਸਨ, ਜੋ ਕੰਧ ‘ਤੇ ਰਹਿ ਗਈਆਂ ਸਨ।
ਓਡੀਟੀ ਸੈਂਟਰਲ ਦੀ ਵੈੱਬਸਾਈਟ ਦੇ ਅਨੁਸਾਰ, ਪੁਲਿਸ ਨੇ ਉਸ ਖੂਨ ਨਾਲ ਡੀਐਨਏ ਟੈਸਟ ਕਰਨ ਦੀ ਯੋਜਨਾ ਬਣਾਈ। ਜਾਂਚ ਤੋਂ ਪਤਾ ਲੱਗਾ ਹੈ ਕਿ ਡੀਐਨਏ ਚਾਈ ਨਾਮ ਦੇ ਇੱਕ ਅਪਰਾਧੀ ਦੇ ਡੀਐਨਏ ਨਾਲ ਮੇਲ ਖਾਂਦਾ ਹੈ, ਜਿਸਦਾ ਲੰਬਾ ਅਪਰਾਧਿਕ ਰਿਕਾਰਡ ਸੀ। 19 ਦਿਨਾਂ ਬਾਅਦ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਫਿਰ ਉਸ ਨੇ ਕਬੂਲ ਕੀਤਾ ਕਿ ਉਸ ਘਰ ਦੇ ਨਾਲ-ਨਾਲ ਉਸ ਨੇ ਇਸ ਦੌਰਾਨ 3 ਹੋਰ ਘਰਾਂ ਵਿਚ ਚੋਰੀ ਕੀਤੀ ਸੀ। ਹੁਣ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ।
PUNJAB




INDIA








WORLD









