ਬਰਨਾਲਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮਥੁਰਾ ਗੈਂਗ ਦੇ ਮੁੱਖ ਸਰਗਨ ਨੂੰ ਉਸ ਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 1 6 ਲੱਖ ਰੁਪਏ ਡਰੱਗ ਮਨੀ ਅਤੇ 1 ਲੱਖ 10,500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।
ਬਰਨਾਲਾ ਪੁਲਿਸ ਵਲੋਂ ਪਿਛਲੇ ਸਾਲ ਮਥੁਰਾ ਗੈਂਗ ਨੂੰ ਬੇਨਕਾਬ ਕਰਕੇ 46 ਲੱਖ ਤੋਂ ਵੱਧ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲੇ ਦੇ ਡੀ. ਐਸ. ਪੀ ਲਖਬੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਕੁੱਝ ਮਹੀਨੇ ਪਹਿਲਾਂ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮਥੁਰਾ ਗੈਂਗ ਨੂੰ ਬੇਨਕਾਬ ਕੀਤਾ ਸੀ, ਜਿਸ ਵਿੱਚ ਮਥੁਰਾ ਗੈਂਗ ਦਾ ਸਰਗਨਾ ਪੁਲਿਸ ਦੇ ਹੱਥ ਨਹੀਂ ਲੱਗਿਆ ਸੀ। ਜਿਸ ਨੂੰ ਬਰਨਾਲਾ ਪੁਲਿਸ ਵਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਗੈਂਗ ਦੇ ਸਰਗਨੇ ਦੇ ਨਾਲ ਦੋ ਹੋਰ ਤਸਕਰਾਂ ਨੂੰ ਵੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਥੁਰਾ ਗੈਂਗ ਦੇ ਸਰਗਨੇ ਵਲੋਂ ਪੁਲਿਸ ਨੇ 16 ਲੱਖ ਰੁਪਏ ਡਰੱਗ ਮਨੀ ਅਤੇ 110500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਗੈਂਗ ਅਨਪੜ੍ਹ ਲੋਕਾਂ ਦੇ ਨਾਮ ਉੱਤੇ ਦਵਾਈਆਂ ਵੇਚਣ ਦਾ ਲਾਇਸੈਂਸ ਬਣਵਾਉਂਦੇ ਸਨ ਅਤੇ ਹਰ ਮਹੀਨੇ ਤਿੰਨ ਤੋਂ ਚਾਰ ਕਰੋੜ ਨਸ਼ੀਲੀ ਗੋਲੀਆਂ ਪੰਜਾਬ ਅਤੇ ਆਸਪਾਸ ਦੇ ਰਾਜਾਂ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਦੀ ਗੈਂਗ ਦੇ ਮੁੱਖੀ ਦੇ ਕਾਬੂ ਵਿੱਚ ਆਉਣ ਦੇ ਬਾਅਦ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।