ਪੰਜਾਬ ਦਾ ਜੰਮਪਲ ਤੇ ਮੌਜੂਦਾ ਅਮਰੀਕਾ ਦੇ ਵਾਈਸ ਦੇ ਪੱਤਰਕਾਰ ਅੰਗਦ ਸਿੰਘ ਨੂੰ 24 ਅਗਸਤ ਦਿਨ ਬੁੱਧਵਾਰ ਰਾਤ 8:30 ਵਜੇ ਦਿੱਲੀ ਪਹੁੰਚੇ ਸਨ। ਪਰ ਭਾਰਤ ਸਰਕਾਰ ਨੇ ਅੰਗਦ ਸਿੰਘ ਨੂੰ ਐਂਟਰੀ ਨਹੀਂ ਦਿੱਤੀ ਤੇ ਥੋੜੇ ਸਮੇਂ ਵਿੱਚ ਹੀ ਵਾਪਸ ਅਮਰੀਕਾ ਨਿਊਯਾਰਕ ਭੇਜ ਦਿੱਤਾ ਗਿਆ ਸੀ। ਇਸ ਸਬੰਧੀ ਅੰਗਦ ਸਿੰਘ ਦੇ ਪਰਿਵਾਰ ਨੇ ਵਾਪਸ ਭੇਜੇ ਜਾਣ ਦੀ ਨਿੰਦਾ ਕੀਤੀ। ਪਰਿਵਾਰ ਨੇ ਦੱਸਿਆ ਹੈ ਕਿ ਸਰਕਾਰ ਨੇ ਅੰਗਦ ਸਿੰਘ ਨੂੰ ਇਸ ਕਰਕੇ ਭਾਰਤ ਵਿੱਚ ਐਂਟਰੀ ਨਹੀਂ ਦਿੱਤੀ ਕਿਉਂਕਿ ਬਤੌਰ ਪੱਤਰਕਾਰ ਕਿਸਾਨੀ ਅੰਦੋਲਨ ਤੇ ਡਾਕੂਮੈਂਟਰੀ ਬਣਾਈ ਅਤੇ ਇਸ ਤੋਂ ਇਲਾਵਾ ਅੰਗਦ ਨੇ ਸ਼ਹੀਨ ਬਾਗ਼ ਪ੍ਰਦਰਸ਼ਨ ਤੇ ਵੀ ਡਾਕੂਮੈਂਟਰੀ ਵੀ ਬਣਾਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਗਦ ਸਿੰਘ ਅਮਰੀਕਾ ਵਿੱਚ ਵਾਈਸ ਨਾਲ ਕੰਮ ਕਰਦਾ ਹੈ ਤੇ ਦੱਖਣੀ ਏਸ਼ੀਆ ਵਿੱਚ ਕਵਰ ਕਰਦੇ ਹਨ। ਅੰਗਦ ਸਿੰਘ ਨੇ ਪਹਿਲਾਂ ਵੀ ਭਾਰਤ ਵਿੱਚ ਡਾਕੂਮੈਂਟਰੀਆਂ ਬਣਾਇਆ ਸਨ ਤੇ ਇੱਕ ਹੋਰ ਭਾਰਤ ਆ ਕੇ ਦਲਿਤਾਂ ਤੇ ਡਾਕੂਮੈਂਟਰੀ ਬਣਾਉਣ ਲਈ ਆਉਣਾ ਸੀ। ਪਰ ਉਸ ਟਾਈਮ ਭਾਰਤ ਸਰਕਾਰ ਨੇ ਅੰਗਦ ਸਿੰਘ ਨੂੰ ਬਤੌਰ ਪੱਤਰਕਾਰ ਵੀਜ਼ਾ ਨਹੀਂ ਦਿੱਤਾ ਗਿਆ ਸੀ। ਅੰਗਦ ਸਿੰਘ ਦੀ ਮਾਤਾ ਨੇ ਦੱਸਿਆ ਕਿ ਇਸ ਵਾਰ ਸਿਰਫ ਆਪਣੇ ਪਰਿਵਾਰ ਨੂੰ ਮਿਲਣ ਲਈ ਆਇਆ ਸੀ ਪਰ ਸਰਕਾਰ ਨੇ ਐਂਟਰੀ ਨਾ ਦੇ ਕੇ ਗਲਤ ਕੀਤਾ ਹੈ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਆਖਿਆ ਕਿ ਅੰਗਦ ਨੂੰ ਬਤੌਰ ਪੱਤਰਕਾਰ ਚੰਗੀ ਕਾਰਗੁਜ਼ਾਰੀ ਕਰਕੇ ਪੁਰਸਕਾਰ ਵੀ ਮਿਲਿਆ ਸੀ। ਇਸ ਕਰਕੇ ਭਾਰਤ ਸਰਕਾਰ ਡਰ ਗਈ ਹੈ।
ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਅੰਗਦ ਨੇ ਭਾਰਤ ਵਿੱਚ ਕੋਵਿਡ-19 ਮਹਾਮਾਰੀ ਅਤੇ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਡਾਕਿਊਮੈਂਟਰੀ ਦੀ ਲੜੀ ਬਣਾਈ ਸੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਦੌਰਾਨ ਜਾਨਲੇਵਾ ਡੈਲਟਾ ਲਹਿਰ ਦੀ ਕਵਰੇਜ਼ ਦੇ ਲਈ ਅੰਗਦ ਸਿੰਘ ਨੂੰ ਐਮੀ ਐਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਦੱਸ ਦੇਈਏ ਕਿ ਐਮੀ ਅਮਰੀਕਾ ਵਿੱਚ ਟੈਲੀਵਿਜ਼ਨ ਦੇ ਖੇਤਰ ਵਿੱਚ ਕਲਾਤਮਕ ਅਤੇ ਤਕਨੀਕੀ ਯੋਗਤਾ ਦੇ ਲਈ ਦਿੱਤਾ ਜਾਣ ਵਾਲਾ ਇੱਕ ਐਵਾਰਡ ਹੈ।
PUNJAB




INDIA








WORLD









