ਜਦੋਂ ਧਰਤੀ ਤੋਂ ਅਸਮਾਨ ਵਿੱਚ 30000 ਫੁੱਟ ਦੀ ਉਚਾਈ ਤੇ ਜਹਾਜ਼ ਉੱਡ ਰਿਹਾ ਹੋਵੇ ਤੇ ਜਹਾਜ਼ ਨੂੰ ਚਲਾਉਣ ਵਾਲਾ ਹੀ ਬੇਹੋਸ਼ ਹੋ ਜਾਵੇ ਤੇ ਉਸ ਜਹਾਜ਼ ਵਿੱਚ ਬੈਠੇ ਯਾਤਰੀਆਂ ਦਾ ਕੀ ਹਾਲ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ 23 ਅਗਸਤ ਨੂੰ ਜੈੱਟ 2 ਦੀ ਫਲਾਈਟ ਲੰਡਨ ਦੇ ਬਰਮਿੰਘਮ ਤੋਂ ਤੁਰਕੀ ਦੇ ਅੰਟਾਲਿਆ ਜਾ ਰਿਹਾ ਸੀ। ਜਦੋਂ ਜਹਾਜ਼ ਜ਼ਮੀਨ ਤੋਂ 30000 ਫੁੱਟ ਦੀ ਉਚਾਈ ਤੇ ਪੁਹੰਚਿਆ ਤਾਂ ਉਸ ਸਮੇਂ ਇੱਕ ਪਾਇਲਟ ਬੇਹੋਸ਼ ਹੋ ਗਿਆ। ਤੇ ਜਦੋਂ ਪਾਇਲਟ ਦੀ ਬੇਹੋਸ਼ੀ ਦਾ ਯਾਤਰੀਆਂ ਨੂੰ ਪਤਾ ਲੱਗਾ ਤਾਂ ਯਾਤਰੀ ਸਾਹਿਮ ਦੇ ਮਹੌਲ ਵਿੱਚ ਚਲੇ ਗਏ। ਜਹਾਜ਼ ਵਿੱਚ ਕੋ ਪਾਇਲਟ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਗ੍ਰੀਸ ਵਿੱਚ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ।
ਇਕ ਯਾਤਰੀ ਨੇ ਦੱਸਿਆ ਕਿ ਜਹਾਜ਼ ‘ਚ ਕੁਝ ਹਿਲਜੁਲ ਤੋਂ ਬਾਅਦ ਲੋਕ ਡਰ ਗਏ। ਅਸੀਂ ਸਾਰੇ ਆਪਣੀਆਂ ਸੀਟਾਂ ‘ਤੇ ਬੈਠੇ ਹੋਏ ਸੀ ਜਦੋਂ ਅਸੀਂ ਦੇਖਿਆ ਕਿ ਜਹਾਜ਼ ਦੇ ਅਗਲੇ ਹਿੱਸੇ ਵਿਚ ਕੁਝ ਗੜਬੜ ਸੀ। ਉਸ ਨੇ ਕਿਹਾ, ‘ਸਾਨੂੰ ਲੱਗਾ ਕਿ ਟਾਇਲਟ ‘ਚ ਕਿਸੇ ਨੂੰ ਸੱਟ ਲੱਗੀ ਹੈ। ਬਾਅਦ ਵਿੱਚ ਸਾਨੂੰ ਦੱਸਿਆ ਗਿਆ ਕਿ ਅਸੀਂ ਮੈਡੀਕਲ ਐਮਰਜੈਂਸੀ ਕਾਰਨ ਗ੍ਰੀਸ ਵਿੱਚ ਉਤਰ ਰਹੇ ਹਾਂ। ਯਾਤਰੀ ਦੇ ਅਨੁਸਾਰ, ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਪਾਇਲਟ ਬੇਹੋਸ਼ ਹੋ ਗਿਆ ਸੀ ਅਤੇ ਥੈਸਾਲੋਨੀਕੀ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਜਹਾਜ਼ ਤੇਜ਼ੀ ਨਾਲ ਹੇਠਾਂ ਉਤਰਨ ਲੱਗਾ।
ਜੈੱਟ 2 ਦੇ ਬੁਲਾਰੇ ਨੇ ਕਿਹਾ ਕਿ “ਸਾਵਧਾਨੀ ਦੇ ਉਪਾਅ” ਵਜੋਂ ਉਡਾਣ ਨੂੰ ਮੋੜਿਆ ਗਿਆ ਸੀ। ਯਾਤਰੀ ਨੇ ਦੱਸਿਆ ਕਿ ਜਹਾਜ਼ ਤੋਂ ਬਾਹਰ ਆ ਕੇ ਏਅਰਪੋਰਟ ਟਰਮੀਨਲ ‘ਚ ਦਾਖਲ ਹੋਣ ਤੋਂ ਬਾਅਦ ਸਟਾਫ ਨੇ ਸਾਨੂੰ ਅਪਡੇਟ ਕੀਤਾ ਪਰ ਯਾਤਰੀਆਂ ਨੂੰ ਉਦੋਂ ਤੱਕ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦੋਂ ਤੱਕ ਇੱਕ ਐਂਬੂਲੈਂਸ ਨੇ ਬੇਹੋਸ਼ ਪਾਇਲਟ ਨੂੰ ਬਾਹਰ ਨਹੀਂ ਕੱਢਿਆ ਜਿਸ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇੱਕ ਹੋਰ ਯਾਤਰੀ ਨੇ ਕਿਹਾ ਕਿ ਲੋਕ ਪਰੇਸ਼ਾਨ ਸਨ ਅਤੇ ਸਾਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ।
ਇਸ ਜਹਾਜ਼ ‘ਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਫਲਾਈਟ ਤੋਂ ਪਹਿਲਾਂ ਹੀ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸੀ। ਇਸ ਜਹਾਜ਼ ਤੋਂ ਜ਼ਿਆਦਾਤਰ ਲੋਕ ਤੁਰਕੀ ‘ਚ ਛੁੱਟੀਆਂ ਮਨਾਉਣ ਜਾ ਰਹੇ ਸਨ। ਜਹਾਜ਼ ਨੇ ਅੱਠ ਘੰਟੇ ਦੇਰੀ ਨਾਲ ਉਡਾਣ ਭਰੀ ਸੀ। ਇਸ ਕਾਰਨ ਫਲਾਈਟ ‘ਚ ਸਵਾਰ ਸਾਰੇ ਯਾਤਰੀਆਂ ਨੂੰ 15 ਯੂਰੋ ਦਾ ਵਾਊਚਰ ਅਤੇ ਮੁਫਤ ਖਾਣਾ ਦਿੱਤਾ ਗਿਆ। ਚੰਗਾ ਹੋਇਆ ਕਿ ਇਸ ਨੂੰ ਗ੍ਰੀਸ ਵਿੱਚ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮਿਲ ਗਈ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
PUNJAB




INDIA








WORLD









