ਬਾਘਾਪੁਰਾਣਾ 29 ਅਗਸਤ : ਕੈਨੇਡਾ ਤੋਂ ਅੱਜ ਉਸ ਵੇਲੇ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਜਿਲ੍ਹਾ ਮੋਗਾ ਦੇ ਪਿੰਡ ਘੋਲੀਆ ਨਾਲ ਸਬੰਧਤ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ. ਮਿਲੀ ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਜਗਸੀਰ ਸਿੰਘ ਗਿੱਲ ਗੋਲਡਨ ਬ੍ਰਿਟਿਸ਼ ਕੁਲੰਬੀਆ ਦੇ ਨਜਦੀਕ ਟਰੱਕ ਤੇ ਜਾ ਰਿਹਾ ਸੀ ਤਾਂ ਦੂਜੇ ਪਾਸੋਂ ਗ਼ਲਤ ਢੰਗ ਨਾਲ ਓਵਰਟੇਕ ਕਰਨ ਵਾਲੇ ਟਰੱਕ ਦੀ ਸਿਧਿ ਟੱਕਰ ਇਸ ਨੌਜਵਾਨ ਦੇ ਟਰੱਕ ਨਾਲ ਆ ਹੋਈ. ਜਿਸ ਕਾਰਨ ਜਗਸੀਰ ਦੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਉਸਦੀ ਅੱਗ ਵਿਚ ਝੁਲਸਣ ਨਾਲ ਮੌਤ ਹੋ ਗਈ. ਜਗਸੀਰ ਸਿੰਘ ਗਿੱਲ ਮੋਗਾ ਦੇ ਪਿੰਡ ਕੈਲਗਰੀ ਨਾਲ ਸਬੰਧਤ ਸੀ ਤੇ ਕੈਨੇਡਾ ਦੇ ਕੈਲਗਰੀ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ. ਉਸਦੀ ਇਹ ਬੇਵਕਤੀ ਮੌਤ ਕਰਕੇ ਸਮੁਚੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ.