ਕੈਨੇਡਾ ਦੇ ਸਸਕੈਚਵਨ ਵਿੱਚ ਬੀਤੇ ਐਤਵਾਰ ਨੂੰ ਦੋ ਭਾਈਚਾਰਿਆਂ ਦਰਮਿਆਨ ਲੜਾਈ ਹੋ ਗਈ ਸੀ। ਜਿਸ ਦੌਰਾਨ ਦੋ ਵਿਅਕਤੀਆਂ ਵੱਲੋਂ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਕੈਨੇਡਾ ਦੇ ਸਸਕੈਚਵਨ ਵਿੱਚ ਦੋ ਭਾਈਚਾਰਿਆਂ ਦਰਮਿਆਨ ਲੜਾਈ ਹੋ ਗਈ ਤੇ ਵਿੱਚ ਆਏ ਦੋ ਵਿਅਕਤੀਆਂ ਨੇ 10 ਲੋਕਾਂ ਨੂੰ ਚਾਕੂ ਮਾਰਕੇ ਕਤਲ ਕਰ ਦਿੱਤਾ ਤੇ 15 ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ।ਇਸ ਸਬੰਧੀ ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਅਸਿਸਟੈਂਟ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੋ ਭਾਈਚਾਰਿਆਂ ਦੀ ਲੜਾਈ ਦੌਰਾਨ ਦੋ ਵਿਅਕਤੀਆਂ ਨੇ ਚਾਕੂ ਨਾਲ 10 ਲੋਕਾਂ ਨੂੰ ਮਾਰ ਦਿੱਤਾ ਹੈ ਤੇ 15 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ।ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਦੋ ਵਿਅਕਤੀਆਂ ਨੇ ਕਤਲ ਕੀਤੇ ਹੈ ਉਹ ਮੌਕੇ ਤੋਂ ਪਹਿਲਾਂ ਹੀ ਫ਼ਰਾਰ ਹੋ ਚੁੱਕੇ ਹਨ । ਕਤਲ ਕਰਨ ਵਾਲਿਆਂ ਦੀ ਪਛਾਣ ਮਾਹਲਾ, ਅਤੇ ਡੈਮੀਅਨ ਸੈਂਡਰਸਨ ਵਜੋਂ ਹੋਈ ਹੈ। ਜਿੰਨਾ ਦੀ ਉਮਰ 30 ਅਤੇ 31 ਸਾਲ ਹੈ। ਦੋਵਾਂ ਦੇ ਕਾਲੇ ਵਾਲ ਭੂਰੀਆਂ ਅੱਖਾਂ ਹਨ। ਪੁਲਿਸ ਵੱਲੋਂ ਦੋਨਾਂ ਕਾਤਲਾਂ ਦੇ ਪੋਸਟਰ ਥਾਂ ਥਾਂ ਂ ਲਗਾ ਦਿੱਤੇ ਗਏ ਹਨ।ਪੁਲਿਸ ਨੇ ਦਾਅਵਾ ਕੀਤਾ ਹੈ ਕਾਤਲਾਂ ਨੂੰ ਜਲਦੀ ਫੜ ਲਿਆ ਜਾਵੇਗਾ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ ਵਿੱਚ ਇਸ ਘਟਨਾ ਨੂੰ ‘ਖੌਫ਼ਨਾਕ ਅਤੇ ਦਿਲ ਕੰਬਾਊ’ ਕਰਾਰ ਦਿੱਤਾ ਹੈ। ਉਨ੍ਹਾਂ ਸ਼ੋਕ ਪ੍ਰਗਟ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਘਟਨਾ ਕਾਰਨ ਆਸ-ਪਾਸ ਰਹਿਣ ਵਾਲੇ ਲੋਕ ਵੀ ਦੁਖੀ ਅਤੇ ਸਹਿਮੇ ਹੋਏ ਹਨ।
PUNJAB




INDIA








WORLD









