ਭਾਰਤ,ਪਾਕਿਸਤਾਨ ਵੰਡ ਸਮੇਂ ਬਹੁਤ ਪਰਿਵਾਰ ਆਪਣਿਆਂ ਤੋਂ ਵਿਛੜ ਗਏ ਸਨ। ਪਰ ਪਿਛਲੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਤੋਂ ਬਾਅਦ ਜਿਥੇ ਭਾਰਤ ਦੇ ਲੋਕਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਉਥੇ ਹੀ ਜਿਹੜੇ ਪਰਿਵਾਰਾਂ ਦੇ 1947 ਦੀ ਵੰਡ ਦੌਰਾਨ ਵਿਛੋੜੇ ਪੈ ਗਏ ਸੀ। ਉਨ੍ਹਾਂ ਨੂੰ ਵੀ ਵਿਛੜੇ ਮਿਲਣ ਰਹੇ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ 75 ਸਾਲ ਪਹਿਲਾਂ ਵੰਡ ਦੌਰਾਨ ਭੈਣ ਭਰਾ ਵਿਛੜ ਗਏ ਸਨ ਉਹ ਵੀ ਗੁਰਦੁਆਰਾ ਸਾਹਿਬ ਵਿੱਚ ਮਿਲ ਗਏ ਹਨ। ਇੱਕ ਪਾਕਿਸਤਾਨੀ ਪੱਤਰਕਾਰ ਗੁਲਾਮ ਅਬਾਸ ਸ਼ਾਹ ਨੇ ਗੁਰਦੁਆਰਾ ਸਾਹਿਬ ਵਿੱਚ ਭੈਣ ਭਰਾ ਮਿਲਾਪ ਦੀ 17 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਅਮਰਜੀਤ ਸਿੰਘ ਦਾ ਪਿੰਡ ਪੱਬਵਾਂ (ਜਲੰਧਰ) ਦੱਸਿਆ ਜਾ ਰਿਹਾ ਹੈ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਅਸਲੀ ਪਰਿਵਾਰ ਪਾਕਿਸਤਾਨ ਵਿਚ ਹੈ ਅਤੇ ਉਹ ਮੁਸਲਮਾਨ ਹੈ ਤਾਂ ਉਹ ਜਾਣ ਕੇ ਹੈਰਾਨ ਰਹਿ ਗਿਆ।
ਉਸ ਦੀ ਭੈਣ ਕੁਲਸੂਮ ਅਖ਼ਤਰ ਦੱਸਦੀ ਹੈ ਕਿ ਉਸ ਦਾ ਭਰਾ ਸਿੱਖ ਹੈ ਕਿਉਂਕਿ ਉਸ ਨੂੰ ਇੱਕ ਸਿੱਖ ਪਰਿਵਾਰ ਨੇ ਗੋਦ ਲਿਆ ਸੀ। ਇਹ ਦੋਵੇਂ ਭੈਣ-ਭਰਾ 1947 ਦੀ ਵੰਡ ਵੇਲੇ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਕੁਲਸੂਮ ਦੇ ਅਨੁਸਾਰ ਉਹ ਪਾਕਿਸਤਾਨ ਵਿੱਚ ਪੈਦਾ ਹੋਈ ਸੀ ਪਰ ਉਸ ਦੀ ਮਾਂ ਅਕਸਰ ਭਾਰਤ ਵਿੱਚ ਰਹਿੰਦੇ ਉਸ ਦੇ ਭਰਾ ਅਤੇ ਭੈਣ ਦਾ ਜ਼ਿਕਰ ਕਰਦੀ ਰਹਿੰਦੀ ਸੀ।
‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਦੀ ਖਬਰ ਮੁਤਾਬਕ ਅਮਰਜੀਤ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ। ਉੱਥੇ ਹੀ 65 ਸਾਲਾ ਕੁਲਸੂਮ ਆਪਣੇ ਭਰਾ ਨੂੰ ਦੇਖ ਕੇ ਆਪਣੇ ਜਜ਼ਬਾਤ ‘ਤੇ ਕਾਬੂ ਨਹੀਂ ਰੱਖ ਸਕੀ ਅਤੇ ਦੋਵੇਂ ਇਕ-ਦੂਜੇ ਨੂੰ ਗਲੇ ਲਗਾ ਕੇ ਰੋਂਦੇ ਰਹੇ।
ਕੁਲਸੂਮ ਆਪਣੇ ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣੇ ਭਰਾ ਨੂੰ ਮਿਲਣ ਲਈ ਫੈਸਲਾਬਾਦ ਤੋਂ ਕਰਤਾਰਪੁਰ ਪਹੁੰਚੀ ਸੀ। ਅਖਬਾਰ ਨਾਲ ਗੱਲਬਾਤ ਕਰਦਿਆਂ ਕੁਲਸੂਮ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ 1947 ਵਿੱਚ ਜਲੰਧਰ ਦੇ ਇੱਕ ਉਪਨਗਰ ਤੋਂ ਪਾਕਿਸਤਾਨ ਚਲੇ ਗਏ ਸਨ, ਜਦੋਂ ਕਿ ਉਸ ਦਾ ਇੱਕ ਭਰਾ ਅਤੇ ਇੱਕ ਭੈਣ ਉੱਥੇ ਰਹਿ ਗਏ ਸਨ।