ਅਮਰੀਕਾ ਦੇ ਵਾਸ਼ਿੰਗਟਨ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਜ਼ਿੰਦਾ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਖਰੀ ਸਮੇਂ ਉਤੇ ਬੜੀ ਮੁਸ਼ਕਲ ਨਾਲ ਇਸ ਔਰਤ ਦੀ ਜਾਨ ਬਚ ਗਈ। ਹੁਣ ਇਸ ਵਿਅਕਤੀ ਉਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ।
ਦੱਸ ਦਈਏ ਕਿ ਪਤੀ-ਪਤਨੀ ਦੋਵੇਂ ਵੱਖ-ਵੱਖ ਰਹਿ ਰਹੇ ਸਨ। ਅਜਿਹੇ ਵਿਚ ਪਤੀ ਨੇ ਕਤਲ ਕਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਸੀ। ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਇਸ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਮਰੀਕੀ ਨਿਊਜ਼ ਚੈਨਲ NBC ਮੁਤਾਬਕ ਮਹਿਲਾ ਦਾ ਪਤੀ ਉਸ ਨੂੰ ਘਰੋਂ ਅਗਵਾ ਕਰਕੇ ਜੰਗਲ ਵਿਚ ਲੈ ਗਿਆ। ਇਸ ਤੋਂ ਬਾਅਦ ਉਸ ਉਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਉਸ ਨੂੰ ਜ਼ਿੰਦਾ ਦਫ਼ਨਾ ਦਿੱਤਾ।
ਔਰਤ ਨੇ ਅਦਾਲਤ ਵਿਚ ਦੱਸਿਆ ਕਿ ਇਸ ਨੂੰ ਜ਼ਮੀਨ ਵਿਚ ਦੱਬਣ ਤੋਂ ਬਾਅਦ ਪਤੀ ਇੱਧਰ-ਉੱਧਰ ਘੁੰਮ ਰਿਹਾ ਸੀ ਅਤੇ ਉਸ ਉਤੇ ਮਿੱਟੀ ਸੁੱਟ ਰਿਹਾ ਸੀ। ਇੰਨਾ ਹੀ ਨਹੀਂ ਔਰਤ ਦੇ ਚਿਹਰੇ ਉਤੇ ਟੇਪ ਵੀ ਲਗਾਈ ਗਈ।
911 ਉਤੇ ਕੀਤੀ ਕਾਲ
ਔਰਤ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਹ ਆਪਣੀ ਐਪਲ ਵਾਚ ਤੋਂ 911 ਉਤੇ ਕਾਲ ਕਰਨ ‘ਚ ਕਾਮਯਾਬ ਰਹੀ। ਜਦੋਂ ਉਸ ਨੂੰ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਸੀ, ਉਸ ਨੇ ਆਪਣੀ ਘੜੀ ਤੋਂ ਪੁਲਿਸ ਦਾ ਐਮਰਜੈਂਸੀ ਨੰਬਰ ਡਾਇਲ ਕੀਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਉਸ ਨੂੰ ਗੈਰਾਜ ਵਿਚ ਖਿੱਚ ਕੇ ਲੈ ਗਿਆ, ਪਰ ਉਦੋਂ ਤੱਕ ਪੁਲਿਸ ਚੌਕਸ ਹੋ ਚੁੱਕੀ ਸੀ।
ਮੁਸ਼ਕਲ ਨਾਲ ਬਚੀ ਜਾਨ
ਔਰਤ ਨੇ ਦੱਸਿਆ ਕਿ ਉਹ ਘੰਟਿਆਂ ਤੱਕ ਕਬਰ ਵਿੱਚ ਪਈ ਰਹੀ। ਉਸ ਨੇ ਬੜੀ ਮੁਸ਼ਕਲ ਨਾਲ ਹਵਾ ਦੇ ਆਉਣ ਲਈ ਥੋੜ੍ਹੀ ਜਿਹੀ ਜਗ੍ਹਾ ਬਣਾਈ ਹੈ। ਬਾਅਦ ‘ਚ ਪੁਲਿਸ ਉਥੇ ਪਹੁੰਚ ਗਈ ਤੇ ਉਸ ਨੂੰ ਬਚਾ ਲਿਆ ਗਿਆ।
PUNJAB




INDIA








WORLD









