।ਪੁਲਿਸ ਵੱਲੋਂ ਸ਼ਰਾਬ ਤਸਕਰਾਂ ਨੂੰ ਫੜਨ ਲਈ ਹੀਲਾ ਕੀਤਾ ਜਾਂਦਾ ਹੈ। ਦੂਜੇ ਪਾਸੇ ਤਸਕਰ ਵੀ ਨਵੇਂ ਨਵੇਂ ਤਰੀਕੇ ਨਾਲ ਆਪਣਾ ਕਾਰੋਬਾਰ ਕਰਦੇ ਹਨ। ਉਤਰਾਖੰਡ ਦੇ ਨੈਨੀਤਾਲ ਵਿੱਚ ਇੱਕ ਔਰਤ ਆਪਣੀ ਰਸੋਈ ਵਿੱਚ ਸ਼ਰਾਬ ਤਿਆਰ ਕਰਕੇ ਤਸਕਰੀ ਕਰਦੀ ਸੀ। ਮਿਲੀ ਜਾਣਕਾਰੀ ਮੁਤਾਬਕ ਇੱਕ ਔਰਤ ਆਪਣੇ ਘਰ ਦੀ ਰਸੋਈ ਵਿੱਚ ਵਿੱਚ ਟੋਆ ਬਣਾ ਕੇ ਉਸ ਵਿੱਚ ਕੱਚੀ ਸ਼ਰਾਬ ਪਾਉਂਦੀ ਸੀ। ਪਰ ਕਿਸੇ ਮੁਖਬਰ ਨੇ ਉਸ ਔਰਤ ਨੂੰ ਆਖਰਕਾਰ ਫੜਾ ਹੀ ਦਿੱਤਾ। ਪੁਲਿਸ ਨੇ ਛਾਪਾ ਮਾਰ ਕੇ ਰਸੋਈ ਵਿੱਚੋਂ ਕੱਚੀ ਸ਼ਰਾਬ ਬਰਾਮਦ ਕੀਤੀ ਤੇ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਨੈਨੀਤਾਲ ਦੇ ਐੱਸਐੱਸਪੀ ਪੰਕਜ ਭੱਟ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹੇ ਭਰ ‘ਚ ਗੈਰ-ਕਾਨੂੰਨੀ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕੜੀ ਵਿੱਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ ਅਤੇ ਦਰਜਨਾਂ ਸ਼ਰਾਬ, ਚਰਸ, ਗਾਂਜਾ ਅਤੇ ਸਮੈਕ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ।