ਕੈਨੇਡਾ :- ਕੋਰੋਨਾ ਕਾਲ ਚਲਦਿਆਂ ਕੈਨੇਡਾ ਸਰਕਾਰ ਨੇ ਬਾਹਰੋਂ ਆਉਣ ਵਾਲਿਆਂ ਤੇ ਪਾਬੰਦੀਆਂ ਲਾ ਦਿੱਤੀਆ ਸਨ ਅਤੇ ਫਲਾਈਟਾਂ ਬੰਦ ਕਰ ਦਿੱਤੀਆਂ ਸੀ ਹੁਣ ਸਰਕਾਰ ਨੇ ਕੋਰੋਨਾ ਕੇਸ ਘੱਟ ਹੋਣ ਕਰਕੇ ਲਾਈਆਂ ਪਾਬੰਦੀਆਂ ਸ਼ਰਤਾਂ ਨਾਲ ਹਟਾਅ ਦਿੱਤੀਆਂ ਹਨ । ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਟਰੈਵਲ ਕਰਨਾ ਮੁਸ਼ਕਲ ਹੋਇਆ ਸੀ। ਹੁਣ ਕੋਰੋਨਾ ਕੇਸ ਘੱਟ ਹੋਣ ਦੇ ਨਾਲ ਹਰ ਦੇਸ਼ ਦੀ ਸਰਕਾਰ ਨੇ ਕੁਝ ਢਿੱਲਾਂ ਦਿੱਤੀਆਂ ਹਨ। ਕੈਨੇਡੀਅਨ ਨਾਗਰਿਕ ਹੁਣ 5 ਜੁਲਾਈ ਤੋਂ ਬਾਅਦ ਟਰੈਵਲ ਕਰ ਸਕਦੇ ਹਨ। ਉਨ੍ਹਾਂ ਵੱਲੋਂ ਦੋਨੋਂ ਕੋਰੋਨਾ ਵੈਕਸੀਨ ਦੀਆਂ ਡੋਜ਼ ਲੈਣੀਆਂ ਲਾਜ਼ਮੀ ਕੀਤੀਆਂ ਹਨ । ਇਹ ਨਿਯਮ 5 ਜੁਲਾਈ ਰਾਤ 12 ਵਜੇ ਤੋਂ ਲਾਗੂ ਹੋ ਜਾਣਗੇ ਅਤੇ ਇਹ ਨਿਯਮ ਸਿਰਫ ਉਨ੍ਹਾਂ ;ਤੇ ਹੀ ਲਾਗੂ ਹੋਣਗੇ ਜੋ ਪਹਿਲਾਂ ਤੋਂ ਕੈਨੇਡਾ ‘ਚ ਆਉਣ ਲਈ ਸਾਰੇ ਮਾਪਦੰਡ ਪੂਰੇ ਕਰਦੇ ਹਨ। ਇਨ੍ਹਾਂ ‘ਚ ਕੈਨੇਡੀਅਨ ਨਾਗਰਿਕ, ਪਰਮਾਨੈਟ ਰੈਜ਼ੀਡੈਂਸ ‘ਤੇ ਜੋ ਭਾਰਤੀ ਐਕਟ ਦੇ ਅਧੀਨ ਰਜਿਸਟਰਡ ਹਨ। ਇਸ ਤੋਂ ਇਲਾਵਾ 72 ਘੰਟੇ ਪੁਰਾਣੀ ਕੋਵਿਡ ਨੈਗੇਟਿਵ ਟੈਸਟ ਰਿਪੋਰਟ ਵੀ ਲਾਜ਼ਮੀ ਹੈ।