ਬਾਘਾਪੁਰਾਣਾ, 26 ਜੂਨ (ਪ.ਪ.) : ਪੰਜਾਬ ਦੇ ਲੋਕ ਜਿੱਥੇ ਵੀ ਜਾਂਦੇ ਹਨ ਉਥੇ ਆਪਣੇ ਕੰਮ ਦਾਾ ਲੋਹਾ ਮਨਵਾ ਲੈਂਦੇ ਹਨ, ਅਜਿਹਾ ਹੀ ਕੰਮ ਪਰਮ ਗਿੱਲ ਨੇ ਕੈਨੇਡਾ ਵਿੱਚ ਮੰਤਰੀ ਬਣਕੇ ਕੀਤਾ ਹੈ ਜਿਸ ਨਾਲ ਸਮੁੱਚੇ ਸੰਸਾਰ ਵਿੱਚ ਮੋਗਾ ਦਾ ਨਾਮ ਰੋੌਸ਼ਨ ਹੋ ਗਿਆ ਹੈ । ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕੈਬਨਿਟ ‘ਚ ਤਿੰਨ ਹੋਰ ਪੰਜਾਬੀ ਮੂਲ ਦੇ ਆਗੂਆਂ ਨੂੰ ਮੰਤਰੀ ਵਜੋਂ ਸ਼ਾਮਿਲ ਕੀਤਾ ਗਿਆ ਹੈ । ਓਂਟਾਰੀਓ ਦੇ ਪ੍ਰੀਮੀਅਮ ਡੇ ਬੋਰਡ ਨੇ ਆਪਣੇ ਮੰਤਰੀ ਮੰਡਲ ‘ਚ ਫੇਰਬਦਲ ਕੀਤਾ । ਜਿਸ ਦੌਰਾਨ ਮੋਗਾ ਜ਼ਿਲ੍ਹੇ ਦੇ ਜੰਮਪਲ ਪਿੰਡ ਪੁਰਾਣੇ ਵਾਲਾ ਦੇ ਪਰਮ ਗਿੱਲ ਨੂੰ ਨਾਗਰਿਕਤਾ ਬਹੁ ਸੱਭਿਆਚਾਰਵਾਦ ਦਾ ਵਿਭਾਗ ਮਿਿਲਆ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ । ਇਸ ਸੰਬੰਧੀ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਮੁਖੀ ਬਾਬਾ ਗੁਰਦੀਪ ਸਿੰਘ ਉੱਘੇ ਸਮਾਜਸੇਵੀ ਨੇ ਸੰਗਤਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਇਨਸਾਨ ਜਿੱਥੇ ਆਪਣੇ ਨਗਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਹਨ ਉਥੇ ਉਨ੍ਹਾਂ ਨੇ ਕੈਨੇਡਾ ਵਿੱਚ ਉੱਚੀ ਪਦਵੀ ਨੂੰ ਹਾਸਿਲ ਕਰਕੇ ਇੱਕ ਲਾਮਿਸਾਲ ਪ੍ਰਾਪਤੀ ਕੀਤੀ ਹੈ । ਉਨ੍ਹਾਂ ਆਖਿਆ ਕਿ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਤਾਂ ਇਨਸਾਨ ਨੂੰ ਅਜਿਹੀਆਂ ਮੰਜ਼ਿਲਾਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਬੇਗਾਨੀ ਧਰਤੀ ਤੇ ਪੈਰ ਜਮਾਉਣੇ ਔਖੇ ਹੁੰਦੇ ਹਨ ਪਰ ਉਨ੍ਹਾਂ ਨੇ ਸਰਕਾਰ ਦੇ ਵਿੱਚ ਇੱਕ ਮੰਤਰੀ ਪਦ ਅਹੁਦਾ ਪ੍ਰਾਪਤ ਕਰ ਕੇ ਦੁਨੀਆਂ ‘ਤੇ ਪਿੰਡ ਪੁਰਾਣੇ ਵਾਲਾ ਦਾ ਨਾਂ ਰੌਸ਼ਨ ਕੀਤਾ ਹੈ ਉਨ੍ਹਾਂ ਆਖਿਆ ਕਿ ਪਰਮ ਗਿੱਲ ਨੂੰ ਆਪਣੇ ਮਾਤਾ-ਪਿਤਾ ਤੋਂ ਚੰਗੇ ਸੰਸਕਾਰ ਮਿਲੇ ਸਨ ਜਿਨ੍ਹਾਂ ਦੀ ਬਦੌਲਤ ਉਹ ਆਪਣੇ ਟੀਚਿਆਂ ਨੂੰ ਛੂੰਹਦੇ ਗਏ ਉਨ੍ਹਾਂ ਆਖਿਆ ਕਿ ਹਰ ਜੀਵ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਜਿੱਥੇ ਜੀਵ ਤੇ ਗੁਰੂ ਬਖ਼ਸ਼ਿਸ਼ ਕਰਦਾ ਹੈ ਉਥੇ ਮਾਪਿਆਂ ਦਾ ਅਸ਼ੀਰਵਾਦ ਵੀ ਸਾਨੂੰ ਤਰੱਕੀ ਦੇ ਰਾਹ ਵਿਖਾਉਂਦਾ ਹੈ ਉੱਧਰ ਬਲਜਿੰਦਰ ਸਿੰਘ ਕੁਕੂ ਘੱਲ ਕਲਾਂ ਜੋ ਕਿ ਅਮਰੀਕਾ ਵਿੱਚ ਹਨ ਉਨ੍ਹਾਂ ਨੇ ਵੀ ਪਰਮ ਗਿੱਲ ਦੇ ਮੰਤਰੀ ਬਣਨ ਦੀ ਖੁਸ਼ੀ ਪ੍ਰਗਟ ਕੀਤੀ ਹੈ । ਅੰਤ ਵਿੱਚ ਜਿੱਥੇ ਬਾਬਾ ਜੀ ਨੇ ਸਮੁੱਚੇ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਪਰਿਵਾਰ ਨੂੰ ਵੀ ਵੱਡੇ ਭਾਗਾਂ ਵਾਲੇ ਦੱਸਿਆ । ਬਾਬਾ ਜੀ ਨੇ ਪਰਮ ਗਿੱਲ ਦੇ ਭਰਾ ਮਨਜੀਤ ਸਿੰਘ ਗਿੱਲ ਨੂੰ ਵੀ ਸ਼ੁਭਕਾਮਨਾਵਾਂ ਭੇਂਟ ਕੀਤੀਆ । ਇਸ ਮੌਕੇ ਭਾਈ ਚਮਕੌਰ ਸਿੰਘ ਚੰਦ ਪੁਰਾਣਾ, ਦਰਸ਼ਨ ਸਿੰਘ ਡਰੋਲੀ ਭਾਈ, ਰਾਜੂ ਸਿੰਘ ਘੱਲ ਕਲਾਂ, ਦੀਪਕ ਸਿੰਘ, ਅਜਮੇਰ ਸਿੰਘ, ਨਛੱਤਰ ਸਿੰਘ ਸੋਢੀ, ਤਰਲੋਕ ਸਿੰਘ ਸਿੰਘਾਂਵਾਲਾ, ਨੰਬਰਦਾਰ ਚਮਕੌਰ ਸਿੰਘ, ਬਲਵਿੰਦਰ ਸਿੰਘ ਬਿੱਟੂ ਕੈਨੇਡਾ ਆਦਿ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।