ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਲਗਾਤਾਰ ਇਸ ਲਈ ਭੁੱਖ ਹੜਤਾਲ ਕੀਤੀ ਹੋਈ ਹੈ। ਕਿਉਂਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਚੋਰੀ ਵੀਡੀਓ ਬਣਾਇਆ ਜਾ ਰਹੀਆਂ ਸਨ। ਜਿੰਨਾ ਦਾ ਡਿਬਰੂਗੜ੍ਹ ਜੇਲ੍ਹ ਤੋਂ ਖੁਲਾਸਾ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਪਰੀਡੈਂਟ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਪ੍ਰਾਈਵੇਸੀ ਰਿਕਾਰਡ ਕਰਨ ਲਈ ਚੋਰ ਕੈਮਰੇ ਲਗਾਏ ਸਨ। ਜਿਸ ਤੋਂ ਬਾਅਦ ਸਰਕਾਰ ਨੇ ਜਾਂਚ ਕੀਤੀ ਤਾਂ ਜੇਲ੍ਹ ਸੁਪਰੀਡੈਂਟ ਦੋਸ਼ੀ ਪਾਇਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਸੁਪਰੀਡੈਂਟ ਜੇਬ੍ਹ ਵਿਚ ਜਾਸੂਸੀ ਵਾਲਾ ‘ਪੈੱਨ ਕੈਮਰਾ’ ਰੱਖਦਾ ਸੀ। ਸੁਪਰੀਡੈਂਟ ਤੋਂ ਹੋਰ ਵੀ ਇਤਰਾਜ਼ਯੋਗ ਸਮਾਨ ਫੜਿਆ ਗਿਆ ਹੈ। ਉਸ ਕੋਲੋਂ ਸਿਮ ਕਾਰਡ ਵਾਲਾ ਸਮਾਰਟ ਫੋਨ, ਇਕ ਕੀਪੈਡ ਵਾਲਾ ਫੋਨ, ਟੀਵੀ ਰਿਮੋਟ, ਜਾਸੂਸੀ ਕੈਮਰਾ, ਪੈੱਨਡਰਾਈਵ, ਹੈੱਡਫੋਨ ਤੇ ਇਕ ਪੈਨ, ਬਲੂਟੁੱਥ, ਸਪੀਕਰ ਵੀ ਜ਼ਬਤ ਕੀਤਾ ਗਿਆ ਹੈ। ਪੁੱਛਗਿਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ।