ਪੰਜਾਬ ਦੇ ਮੋਗਾ ਵਿੱਚ ਪੰਜਾਬ ਪੁਲਿਸ ਨੇ ਬੰਬੀਹਾ ਅਤੇ ਲਾਹੌਰੀਆ ਗੈਂਗ ਦੇ ਸ਼ੂਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੋਗਾ ਦੇ ਐਸਐਸਪੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਨੇ ਬੰਬੀਹਾ ਗੈਂਗ ਦਾ 1 ਸ਼ੂਟਰ ਅਤੇ ਗੋਪੀ ਲਾਹੌਰੀਆ ਗੈਂਗ ਦੇ 2 ਸੂਟਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 2 ਹਥਿਆਰ, ਜ਼ਿੰਦਾ ਕਾਰਤੂਸ,1 ਸਕਾਰਪੀਓ ਗੱਡੀ, 1 ਮੋਟਰਸਾਈਕਲ ਅਤੇ 3,20,000 ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।